ਅਦਾਕਾਰਾ ਸਨਾ ਖ਼ਾਨ ਨੇ ਪਤੀ ਦੇ ਨਾਲ ਸਾਂਝਾ ਕੀਤਾ ਵੀਡੀਓ

Written by  Shaminder   |  December 28th 2020 02:31 PM  |  Updated: December 28th 2020 02:31 PM

ਅਦਾਕਾਰਾ ਸਨਾ ਖ਼ਾਨ ਨੇ ਪਤੀ ਦੇ ਨਾਲ ਸਾਂਝਾ ਕੀਤਾ ਵੀਡੀਓ

ਅਦਾਕਾਰਾ ਸਨਾ ਖਾਨ ਜੋ ਕਿ ਫ਼ਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਚੁੱਕੀ ਹੈ । ਸੋਸ਼ਲ ਮੀਡੀਆ ‘ਤੇ ਅਕਸਰ ਹੁਣ ਆਪਣੇ ਪਤੀ ਦੇ ਨਾਲ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਲਾਂਗ ਡਰਾਈਵ ‘ਤੇ ਨਿਕਲੀ ਹੈ ।

Sana Khan

ਪਤੀ ਅਨਸ ਦੇ ਬਾਰੇ ਦੱਸਦੀ ਹੋਈ ਸਨਾ ਖ਼ਾਨ ਕਹਿੰਦੀ ਹੈ ਕਿ ਤੁਸੀਂ ਫਾਈਨਲੀ ਕਾਰ ਚਲਾਉਣਾ ਸਿੱਖ ਹੀ ਲਿਆ ਹੈ, ਉਹ ਵੀ ਮੁੰਬਈ ਵਿੱਚ। ਇਸ ਤੇ ਅਨਸ ਵੀ ਹਾਮੀ ਭਰਦੇ ਹਨ । ਇਸ ਤੋਂ ਬਾਅਦ ਸਨਾ ਪੁੱਛਦੀ ਹੈ ਕਿ ਉਹ ਉਸ ਨੂੰ ਕਿੱਥੇ ਲੈ ਕੇ ਜਾ ਰਹੇ ਨੇ ਇੱਥੇ ਹੀ ਵੀਡੀਓ ਖਤਮ ਹੋ ਜਾਂਦਾ ਹੈ ।

ਹੋਰ ਪੜ੍ਹੋ : ਸਨਾ ਖ਼ਾਨ ਨੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣਾ ‘ਤੇ ਸਾਂਝਾ ਕੀਤਾ ਵੀਡੀਓ

 

ਦੱਸ ਦਈਏ ਕਿ ਸਨਾ ਖ਼ਾਨ ਕੁਝ ਮਹੀਨੇ ਪਹਿਲਾਂ ਹੀ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ ਸੀ ।

sana-khan

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲੰਮੀ ਚੌੜੀ ਪੋਸਟ ਪਾ ਕੇ ਕਿਹਾ ਸੀ ਕਿ ਉਹ ਅੱਲਾ ਦੇ ਦੱਸੇ ਰਸਤੇ ‘ਤੇ ਚੱਲਣਾ ਚਾਹੁੰਦੀ ਹੈ। ਜਿਸ ਤੋਂ ਬਾਅਦ ਅਦਾਕਾਰਾ ਨੇ ਮੌਲਵੀ ਅਨਸ ਦੇ ਨਾਲ ਵਿਆਹ ਕਰਵਾ ਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network