ਆਪਣੇ ਬ੍ਰੇਕਅਪ ’ਤੇ ਪਹਿਲੀ ਵਾਰ ਬੋਲੀ ਅਦਾਕਾਰਾ ਸਨਾ ਖ਼ਾਨ

written by Rupinder Kaler | December 18, 2020

ਸਨਾ ਖ਼ਾਨ ਏਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹੈ । ਹਾਲ ਹੀ ਵਿੱਚ ਸਨਾ ਤੇ ਉਸ ਦੇ ਪਤੀ ਅਨਸ ਦੀਆਂ ਹਨੀਮੂਨ ਦੀਆ ਤਸਵੀਰਾਂ ਵਾਇਰਲ ਹੋਈਆਂ ਹਨ । ਇਸ ਸਭ ਦੇ ਚਲਦੇ ਸਨਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਸ ਦਾ ਵਿਆਹ ਹੋਇਆ । ਸਨਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਅਨਸ ਨੂੰ 2017 ਵਿੱਚ ਮੱਕਾ ਵਿੱਚ ਮਿਲੀ ਸੀ । ਹੋਰ ਪੜ੍ਹੋ :

sana-khan ਬਹੁਤ ਛੋਟੀ ਜਿਹੀ ਮੀਟਿੰਗ ਸੀ । ਉਸ ਸਮੇਂ ਮੈਂ ਘਰ ਵਾਪਿਸ ਆਉਣਾ ਸੀ । ਇਸ ਤੋਂ ਬਾਅਦ 2018 ਵਿੱਚ ਸਾਡਾ ਫਿਰ ਸੰਪਰਕ ਹੋਇਆ ਕਿਉਂਕਿ ਮੈਂ ਆਪਣੇ ਧਰਮ ਨੂੰ ਲੈ ਕੇ ਕਈ ਸਵਾਲ ਪੁੱਛਣੇ ਸੀ । ਇਸ ਤੋਂ ਬਾਅਦ 2020 ਵਿੱਚ ਅਸੀਂ ਫਿਰ ਸੰਪਰਕ ਵਿੱਚ ਆਏ’ । sana-khan ਜਦੋਂ ਸਨਾ ਨੂੰ ਉਹਨਾਂ ਦੇ ਬ੍ਰੇਕਅਪ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ‘ਜਿਹੜੀ ਜ਼ਿੰਦਗੀ ਮੈਂ ਪਿੱਛੇ ਛੱਡ ਆਈ ਹਾਂ ਉਸ ਵਿੱਚ ਬੁਅਏਫ੍ਰੈਂਡ ਹੋਣਾ ਆਮ ਗੱਲ ਹੈ । ਇਹ ਕੁਝ ਚੀਜ਼ਾਂ ਹਨ ਜਿਨ੍ਹਾਂ ਤੇ ਮੈਨੂੰ ਇਤਰਾਜ਼ ਹੈ’ ਭਵਿੱਖ ਵਿੱਚ ਮੈਂ ਜ਼ਿੰਮੇਵਾਰ ਮਾਂ ਬਣਨਾ ਚਾਹੁੰਦੀ ਹਾਂ । ਮੈਨੂੰ ਲੱਗਦਾ ਹੈ ਕਿ ਸਾਡੇ ਬੱਚੇ ਉਹ ਸਭ ਕੁਝ ਫਾਲੋ ਕਰਦੇ ਹਨ, ਜੋ ਅਸੀਂ ਕਰਦੇ ਤੇ ਸੋਚਦੇ ਹਾਂ’ ।   ਵਿਆਹ ਦੇ ਫੈਸਲੇ ਨੂੰ ਲੈ ਕੇ ਸਨਾ ਨੇ ਕਿਹਾ ਕਿ ‘ਉਹਨਾਂ ਨੇ ਇਹ ਫੈਸਲਾ ਕੋਈ ਜਲਦਬਾਜ਼ੀ ਵਿੱਚ ਨਹੀਂ ਸੀ ਲਿਆ । ਇਸ ਤਰ੍ਹਾਂ ਦਾ ਇਨਸਾਨ ਪਾਉਣ ਲਈ ਕਈ ਸਾਲਾਂ ਦੀਆਂ ਦੁਆਵਾਂ ਹੁੰਦੀਆਂ ਹਨ । ਅਨਸ ਸ਼ਰੀਫ ਹੈ ਤੇ ਉਸ ਵਿੱਚ ਹੰਕਾਰ ਨਹੀਂ’।

0 Comments
0

You may also like