ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਛੋਟਾ ਭਰਾ ਤੈਮੂਰ ਅਲੀ ਖ਼ਾਨ ਇਸ ਨਾਂਅ ਨਾਲ ਬੁਲਾਉਂਦਾ ਹੈ

written by Rupinder Kaler | August 12, 2021

ਅਦਾਕਾਰਾ ਸਾਰਾ ਅਲੀ ਖ਼ਾਨ (Sara Ali Khan) ਨੇ ਹਾਲ ਹੀ ਵਿੱਚ ਇੱਕ ਮਜ਼ੇਦਾਰ ਖੁਲਾਸਾ ਕੀਤਾ ਹੈ । ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਰਾ ਅਲੀ ਖ਼ਾਨ ਸੈਫ ਅਲੀ ਖ਼ਾਨ ਦੀ ਬੇਟੀ ਹੈ । ਸਾਰਾ (Sara Ali Khan) ਤੇ ਇਬਰਾਹਿਮ ਸੈਫ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੇ ਬੱਚੇ ਹਨ । ਸੈਫ ਤੇ ਅੰਮ੍ਰਿਤਾ ਦਾ ਤਲਾਕ ਹੋ ਚੁੱਕਿਆ ਹੈ । ਪਰ ਜਿਹੜਾ ਅੱਜ ਅਸੀਂ ਖੁਲਾਸਾ ਕਰਨ ਜਾ ਰਹੇ ਹਾਂ ਉਹ ਸੈਫ ਕਰੀਨਾ ਦੇ ਵੱਡੇ ਬੇਟੇ ਤੈਮੂਰ (Taimur Ali Khan) ਨੂੰ ਲੈ ਕੇ ਹੈ ।

Pic Courtesy: Instagram

ਹੋਰ ਪੜ੍ਹੋ :

ਪੰਜਾਬ ਦੇ ਦਰਦ ਨੂੰ ਬਿਆਨ ਕਰਨਗੇ ਗਾਇਕ ਦੇਬੀ ਮਖਸੂਸਪੁਰੀ ਆਪਣੇ ਨਵੇਂ ਗੀਤ ‘ਵੰਡ 1947’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

Pic Courtesy: Instagram

ਕੁਝ ਸਮਾਂ ਪਹਿਲਾਂ ਸਾਰਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਸ ਦਾ ਭਰਾ ਤੈਮੂਰ ਉਸ ਨੂੰ ‘ਗੋਲ’ ਕਹਿ ਕੇ ਬਲਾਉਂਦਾ ਸੀ । ਸਾਰਾ ਨੇ ਦੱਸਿਆ ਕਿ ਤੈਮੂਰ ਉਹਨਾਂ (Sara Ali Khan) ਦੀ ਬਾਡੀ ਸ਼ੇਮਿੰਗ ਨਹੀਂ ਕਰ ਰਿਹਾ ਬਲਕਿ ਉਸ ਤਰ੍ਹਾਂ ਹੀ ਉਸ ਨੂੰ ਗੋਲ ਕਹਿੰਦਾ ਸੀ ।

 

View this post on Instagram

 

A post shared by Sara Ali Khan (@saraalikhan95)

ਪਰ ਤੈਮੂਰ (Taimur Ali Khan) ਦੇ ਮੂੰਹ ਵਿਚੋਂ ਇਹ ਸ਼ਬਦ ਸੁਣਕੇ ਉਸ ਨੂੰ ਬਹੁਤ ਮਜ਼ਾ ਆਉਂਦਾ ਸੀ । ਤੁਹਾਨੂੰ ਦੱਸ ਦਿੰਦੇ ਹਾ ਕਿ ਸਾਰਾ ਨੇ ਬਾਲੀਵੁੱਡ ਵਿੱਚ ਫ਼ਿਲਮ ਕੇਦਾਰਨਾਥ ਨਾਲ ਡੈਬਿਊ ਕੀਤਾ ਸੀ । ਇਸ ਫ਼ਿਲਮ ਵਿੱਚ ਸਾਰਾ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਏ ਸਨ । ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਚੰਗਾ ਪੈਸਾ ਕਮਾਇਆ ਸੀ ।

0 Comments
0

You may also like