ਮਾਂ ਨੇ ਸਕੂਲ ਭੇਜਣ ਦੀ ਬਜਾਏ ਅਦਾਕਾਰ ਸਾਰਿਕਾ ਤੇ ਪਾਈ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ, ਸਾਰੀ ਉਮਰ ਖਾਧਾ ਧੋਖਾ

written by Rupinder Kaler | May 26, 2021

ਬਾਲੀਵੁੱਡ ਅਦਾਕਾਰਾ ਸਾਰਿਕਾ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਸਾਰਿਕਾ ਦਾ ਪੂਰਾ ਨਾਂਅ ਸਾਰਿਕਾ ਠਾਕੁਰ ਹੈ । ਸਾਰਿਕਾ ਹੁਣ ਤੱਕ ਦੀ ਸਭ ਤੋਂ ਸਫ਼ਲ ਚਾਈਲਡ ਆਰਟਿਸਟ ਰਹੀ ਹੈ । ਪਰ ਸਾਰਿਕਾ ਦਾ ਬਚਪਨ ਸਹੀ ਨਹੀਂ ਬੀਤਿਆ । ਸਾਰਿਕਾ ਦੇ ਪਿਤਾ ਤੋਂ ਵੱਖ ਹੋਈ ਉਸ ਦੀ ਮਾਂ ਪੈਸਿਆਂ ਲਈ ਸਾਰਿਕਾ ਤੋਂ ਫ਼ਿਲਮਾਂ ਵਿੱਚ ਕੰਮ ਕਰਵਾਉਂਦੀ ਸੀ । ਉਸ ਦੀ ਮਾਂ ਦਾ ਵਰਤਾਉ ਬਹੁਤ ਖ਼ਰਾਬ ਸੀ । ਇੱਕ ਵਾਰ ਸਾਰਿਕਾ ਨੇ ਕੰਮ ਤੋਂ ਮਿਲੇ 1500 ਰੁਪਏ ਨਾਲ ਕਿਤਾਬਾਂ ਖਰੀਦ ਲਈਆਂ ਤਾਂ ਮਾਂ ਨੇ ਸਾਰਿਕਾ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ । ਹੋਰ ਪੜ੍ਹੋ : ਜਦੋਂ ਮੀਕਾ ਸਿੰਘ ਤੇ ਰਾਖੀ ਸਾਵੰਤ ਹੋਏ ਆਹਮੋ ਸਾਹਮਣੇ, ਵੀਡੀਓ ਹੋ ਗਿਆ ਵਾਇਰਲ ਸਾਰਿਕਾ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਉਰਾਅ ਚੜਾਅ ਆਏ ਕਿ ਉਹ ਆਪਣੇ ਨਾਮ ਨਾਲ ਨਾਂ ਤਾਂ ਆਪਣਾ ਸਰ ਨੇਮ ਜੋੜ ਸਕੀ ਤੇ ਨਾ ਹੀ ਆਪਣੇ ਪਤੀ ਕਮਲ ਹਸਨ ਦਾ । ਸਾਰਿਕਾ ਦੀ ਮਾਂ ਨੇ ਸਾਰਿਕਾ ਦੇ ਬਚਪਨ ਦੀ ਕਮਾਈ ਨਾਲ ਮੁੰਬਈ ਵਰਗੇ ਸ਼ਹਿਰ ਵਿੱਚ 5 ਅਪਾਰਟਮੈਂਟ ਖਰੀਦੇ ਸਨ, ਜਦੋਂ ਸਾਰਿਕਾ ਨੂੰ ਇਹ ਪਤਾ ਲੱਗਿਆ ਕਿ ਇਹਨਾਂ ਵਿੱਚੋਂ ਇੱਕ ਵੀ ਅਪਾਰਟਮੈਂਟ ਉਸ ਦੇ ਨਾਂਅ ਨਹੀਂ ਤਾਂ ਸਾਰਿਕਾ ਨੇ ਆਪਣੀ ਮਾਂ ਤੋਂ ਦੁਖੀ ਹੋਕੇ ਘਰ ਛੱਡ ਦਿੱਤਾ ਸੀ । ਮਾਂ ਦਾ ਘਰ ਛੱਡ ਕੇ ਸਾਰਿਕਾ ਖੁਦ ਹੀ ਫ਼ਿਲਮੀ ਦੁਨੀਆ ਵਿੱਚ ਸੰਘਰਸ਼ ਕਰਨ ਲੱਗ ਗਈ । ਇਸੇ ਦੌਰਾਨ ਉਹਨਾਂ ਦੀ ਜ਼ਿੰਦਗੀ ਵਿੱਚ ਕਮਲ ਹਸਨ ਦੀ ਐਂਟਰੀ ਹੁੰਦੀ ਹੈ ਤੇ ਉਹ ਬਿਨਾਂ ਕੁਝ ਸੋਚੇ ਸਮਝੇ ਉਹਨਾਂ ਦੇ ਨਾਲ ਰਹਿਣ ਲੱਗ ਜਾਂਦੇ ਹਨ । ਇਸ ਤੋਂ ਬਾਅਦ ਉਹਨਾਂ ਨੇ ਫ਼ਿਲਮਾਂ ਕਰਨੀਆਂ ਬੰਦ ਕਰ ਦਿੱਤੀਆਂ ਸਨ ਤੇ ਉਹ ਸਭ ਕੁਝ ਛੱਡਕੇ ਚੇਨੱਈ ਚਲੀ ਗਈ । ਜਦੋਂ ਕਿ ਉਹਨਾਂ ਦਾ ਕਰੀਅਰ ਤੇਜੀ ਨਾਲ ਅੱਗੇ ਵੱਧ ਰਿਹਾ ਸੀ । ਇਸੇ ਦੌਰਾਨ ਕਮਲ ਹਸਨ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ । ਕਮਲ ਬਿਲਕੁਲ ਕੰਗਾਲ ਹੋ ਚੁੱਕੇ ਸਨ । ਅਜਿਹੇ ਵਿੱਚ ਉਹ ਸਾਰਿਕਾ ਨਾਲ ਵਿਆਹ ਨਹੀਂ ਸਨ ਕਰ ਸਕਦੇ ਜਿਸ ਕਰਕੇ ਸਾਰਿਕਾ ਕਮਲ ਨਾਲ ਲਿਵ-ਇਨ ਵਿੱਚ ਰਹਿਣ ਲੱਗੀ । ਸਾਰਿਕਾ ਜਦੋਂ ਬਿਨਾਂ ਵਿਆਹੇ ਮਾਂ ਬਣੀ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ । ਕਮਲ ਤੇ ਸਾਰਿਕਾ ਦਾ ਇਹ ਰਿਸ਼ਤਾ ਜ਼ਿਆਦਾ ਚਿਰ ਨਹੀਂ ਚੱਲ ਸਕਿਆ ਕਿਉਂਕਿ ਕਮਲ ਸਾਰਿਕਾ ਦੀ ਕਿਸੇ ਸਹੇਲੀ ਦੇ ਪਿਆਰ ਵਿੱਚ ਪੈ ਗਏ ਸਨ । ਜਦੋਂ ਸਾਰਿਕਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਫਲੈਟ ਦੀ ਬਾਲਕਨੀ ਵਿੱਚੋਂ ਛਲਾਂਗ ਲਗਾ ਦਿੱਤੀ ਜਿਸ ਵਜ੍ਹਾ ਕਰਕੇ ਸਾਰਿਕਾ 3 ਮਹੀਨੇ ਹਸਪਤਾਲ ਵਿੱਚ ਰਹੀ । ਸਾਰਿਕਾ ਆਪਣੀਆਂ ਦੋ ਬੇਟੀਆਂ ਨਾਲ ਕਮਲ ਹਸਨ ਤੋਂ ਵੱਖ ਰਹਿਣ ਲੱਗ ਗਈ ਤੇ ਉਹਨਾਂ ਨੇ ਕਮਲ ਤੋਂ 2004 ਵਿੱਚ ਤਲਾਕ ਲੈ ਲਿਆ ।

0 Comments
0

You may also like