Trending:
ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਅਦਾਕਾਰਾ ਸਵਿਤਾ ਬਜਾਜ ਨੂੰ ਸਾਥੀ ਕਲਾਕਾਰ ਸਚਿਨ ਨੇ ਲਗਾਈ ਫਟਕਾਰ
ਕੋਰੋਨਾ ਵਾਇਰਸ ਕਰਕੇ ਕਈ ਸਿਤਾਰੇ ਵਿੱਤੀ ਸੰਕਟ ਦਾ ਸ਼ਿਕਾਰ ਹੋ ਗਏ ਹਨ । ਹਾਲ ਹੀ ਵਿੱਚ ‘ਨਦੀਆ ਕੇ ਪਾਰ’ ਅਦਾਕਾਰਾ ਸਵਿਤਾ ਬਜਾਜ ਨੇ ਵੀ ਖੁਲਾਸਾ ਕੀਤਾ ਹੈ ਕਿ ਉਸ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ। ਉਸ ਨੇ ਮਦਦ ਦੀ ਗੁਹਾਰ ਲਗਾਈ ਹੈ । ਸਵਿਤਾ ਦੇ ਇਸ ਖੁਲਾਸੇ ਤੋਂ ਬਾਅਦ ਉਸ ਦੇ ਸਹਿ-ਅਭਿਨੇਤਾ ਸਚਿਨ ਪਿਲਗਾਓਂਕਰ ਨੇ ਵੀ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਚਿਨ ਨੇ ਸਵਿਤਾ ਬਜਾਜ ਨਾਲ ਫਿਲਮ ‘ਨਦੀਆ ਕੇ ਪਾਰ’ ਵਿੱਚ ਕੰਮ ਕੀਤਾ ਸੀ।

ਹੋਰ ਪੜ੍ਹੋ :
ਨੀਰੂ ਬਾਜਵਾ ਨੇ ਆਪਣੀ ਧੀ ਦੇ ਨਾਲ ਕਿਊੇਟ ਜਿਹਾ ਵੀਡੀਓ ਕੀਤਾ ਸਾਂਝਾ

ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਸਚਿਨ ਨੇ ਕਿਹਾ ਹੈ ਕਿ ਲੋਕ ਅਜਿਹੇ ਸਮੇਂ ਲਈ ਬੱਚਤ ਕਿਉਂ ਨਹੀਂ ਕਰਦੇ। ਸਚਿਨ ਨੇ ਕਿਹਾ, ‘ਮੈਂ ਸਵਿਤਾ ਬਾਰੇ ਅਖਬਾਰਾਂ ਵਿਚ ਪੜ੍ਹਿਆ ਸੀ। ਮੈਂ ਚਾਹੁੰਦਾ ਹਾਂ ਕਿ ਐਸੋਸੀਏਸ਼ਨਾਂ ਦੇ ਲੋਕ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਦੀ ਸਹਾਇਤਾ ਲਈ ਅੱਗੇ ਆਉਣ। ਉਸਨੇ ਇਹ ਵੀ ਸਲਾਹ ਦਿੱਤੀ ਕਿ, ‘ਤੁਹਾਨੂੰ ਬਚਤ ਰੱਖਣੀ ਚਾਹੀਦੀ ਹੈ।

ਕੁਝ ਵੀ ਕਦੇ ਵੀ ਵਾਪਰ ਸਕਦਾ ਹੈ, ਤੁਹਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਜਦੋਂ ਤੁਸੀਂ ਅਭਿਨੇਤਾ ਹੋ ਤਾਂ ਤੁਹਾਨੂੰ ਪਤਾ ਹੈ ਕਿ ਕੱਲ੍ਹ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ ਕਿਉਂਕਿ ਸਾਡੇ ਕੈਰੀਅਰ ‘ਤੇ ਕੋਈ ਭਰੋਸਾ ਨਹੀਂ ਹੈ। ਬਜ਼ੁਰਗ ਕਲਾਕਾਰਾਂ ਏਕੇ ਹੰਗਲ ਅਤੇ ਭਾਰਤ ਭੂਸ਼ਣ ਦੀ ਮਿਸਾਲ ਦਿੰਦਿਆਂ ਸਚਿਨ ਨੇ ਕਿਹਾ ਕਿ ਪੈਸੇ ਦੀ ਬਚਤ ਕਰਨਾ ਬਹੁਤ ਜ਼ਰੂਰੀ ਹੈ। ਉਸੇ ਸਮੇਂ, ਉਸਨੇ ਸੰਗੀਤਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਮਹਿੰਗੇ ਫੋਨ ਅਤੇ ਹੋਰ ਚੀਜ਼ਾਂ ‘ਤੇ ਪੈਸੇ ਬਰਬਾਦ ਨਾ ਕਰਨ’।