ਅਦਾਕਾਰਾ ਸੀਮਾ ਕੌਸ਼ਲ ਨੂੰ ਸੋਸ਼ਲ ਮੀਡੀਆ ’ਤੇ ਜਨਮ ਦਿਨ ਦੀਆਂ ਮਿਲ ਰਹੀਆਂ ਹਨ ਵਧਾਈਆਂ, ਇਸ ਤਰ੍ਹਾਂ ਹੋਈ ਸੀ ਫ਼ਿਲਮਾਂ ’ਚ ਐਂਟਰੀ

Written by  Rupinder Kaler   |  March 10th 2021 11:15 AM  |  Updated: March 10th 2021 12:46 PM

ਅਦਾਕਾਰਾ ਸੀਮਾ ਕੌਸ਼ਲ ਨੂੰ ਸੋਸ਼ਲ ਮੀਡੀਆ ’ਤੇ ਜਨਮ ਦਿਨ ਦੀਆਂ ਮਿਲ ਰਹੀਆਂ ਹਨ ਵਧਾਈਆਂ, ਇਸ ਤਰ੍ਹਾਂ ਹੋਈ ਸੀ ਫ਼ਿਲਮਾਂ ’ਚ ਐਂਟਰੀ

ਅਦਾਕਾਰਾ ਸੀਮਾ ਕੌਸ਼ਲ ਨੂੰ ਉਹਨਾਂ ਦੇ ਜਨਮ ਦਿਨ ਤੇ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ । ਸੋਸ਼ਲ ਮੀਡੀਆ ’ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਉਹਨਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦੇ ਰਹੇ ਹਨ ।ਸੰਗਰੂਰ ਦੇ ਪਿੰਡ ਬਾਹਮਣ ਵਾਲਾ ਦੇ ਰਹਿਣ ਵਾਲੇ ਮਾਸਟਰ ਸਾਧੂ ਰਾਮ ਰਿਸ਼ੀ ਦੇ ਘਰ ਜਨਮੀ ਸੀਮਾ ਕੌਸ਼ਲ ਨੂੰ ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ।

image from Seema kaushal's instagram

ਹੋਰ ਪੜ੍ਹੋ :

ਸੋਸ਼ਲ ਮੀਡੀਆ ਤੇ ਬੇ ਵਜ੍ਹਾ ਬੋਲਣ ਵਾਲਿਆਂ ਨੂੰ ਮਾਸਟਰ ਸਲੀਮ ਨੇ ਆਪਣੇ ਤਰੀਕੇ ਨਾਲ ਕਰਵਾਇਆ ਚੁੱਪ,ਵੀਡੀਓ ਕੀਤੀ ਸ਼ੇਅਰ

image from Seema thehumblemusic's instagram

ਇਸੇ ਲਈ ਉਹ ਸਕੂਲ ਤੇ ਕਾਲਜਾਂ ਦੀਆਂ ਸਟੇਜਾਂ ਦੀ ਹਮੇਸ਼ਾ ਸ਼ਾਨ ਰਹੇ । ਸਕੂਲ ਕਾਲਜ ਤੋਂ ਬਾਅਦ ਅਦਾਕਾਰੀ ਦਾ ਇਹ ਸ਼ੌਂਕ ਸੀਮਾ ਨੂੰ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਤੇ ਲੈ ਆਇਆ ਸੀ । ਉਹਨਾਂ ਨੇ ਪੁਨੀਤ ਸਹਿਗਲ ਦੇ ਸਹਿਯੋਗ ਨਾਲ ਦੂਰਦਰਸ਼ਨ ਦੇ ਸਭ ਤੋਂ ਮਸ਼ਹੂਰ ਨਾਟਕ 'ਭਾਗਾਂ ਵਾਲਿਆਂ', 'ਇਹ ਕਿਹੀ ਰੁੱਤ ਆਈ' ਵਿੱਚ ਕੰਮ ਕੀਤਾ ।

image from Seema kaushal's instagram

ਅਦਾਕਾਰੀ ਦੇ ਨਾਲ ਨਾਲ ਸੀਮਾ ਕੌਸ਼ਲ ਨੇ ਆਕਾਸ਼ਬਾਣੀ ਰੇਡੀਓ ਦਾ ਸਫ਼ਰ ਨਿਰੰਤਰ ਜਾਰੀ ਰੱਖਿਆ। ਰਾਮ ਸਰੂਪ ਅਣਖੀ ਦੇ ਨਾਟਕ 'ਪ੍ਰਤਾਪੀ ' ਵਿਚਲੇ ਪ੍ਰਤਾਪੀ ਦੇ ਕਿਰਦਾਰ ਨੇ ਉਸ ਦੀ ਅਲੱਗ ਪਛਾਣ ਬਣਾਈ । ਪੰਜਾਬੀ ਫ਼ਿਲਮ 'ਦਿਲ ਦਾਰਾ' ਰਾਹੀਂ ਮੁੰਬਈ ਫ਼ਿਲਮ ਨਗਰੀ ਦੇ ਸੁਪਰ ਸਟਾਰਾਂ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਇਸ ਅਦਾਕਾਰਾ ਨੇ 50-60 ਦੇ ਕਰੀਬ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network