ਅਦਾਕਾਰਾ ਸ਼ਬਾਨਾ ਆਜ਼ਮੀ ਆਨਲਾਈਨ ਠੱਗੀ ਦਾ ਹੋਈ ਸ਼ਿਕਾਰ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

written by Shaminder | June 24, 2021

ਅੱਜ ਕੱਲ੍ਹ ਜ਼ਿਆਦਾਤਰ ਖਰੀਦਦਾਰੀ ਆਨਲਾਈਨ ਹੀ ਕੀਤੀ ਜਾ ਰਹੀ ਹੈ । ਜਿਸ ਕਾਰਨ ਕਈ ਵਾਰ ਲੋਕ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ । ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਵੀ ਅਜਿਹੀ ਹੀ ਠੱਗੀ ਦਾ ਸ਼ਿਕਾਰ ਹੋਣਾ ਪਿਆ ਹੈ । ਜਦੋਂ ਅਦਾਕਾਰਾ ਨੇ ਸ਼ਰਾਬ ਲਈ ਆਨਲਾਈਨ ਡਿਲੀਵਰੀ ਲਈ ਆਰਡਰ ਕੀਤਾ । ਇਸ ਦਾ ਖੁਲਾਸਾ ਅਦਾਕਾਰਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੀਤਾ ਹੈ । Shabana ਹੋਰ ਪੜ੍ਹੋ : ਆਂਵਲਾ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਇਸ ਤਰ੍ਹਾਂ ਕਰੋ ਇਸਤੇਮਾਲ 

shabana , Image From Instagram
ਨੇ ਵੀਰਵਾਰ ਨੂੰ ਟਵਿੱਟਰ ’ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਇਕ ਸ਼ਰਾਬ ਡਿਲੀਵਰੀ ਆਨਲਾਈਨ ਪਲੇਟਫਾਰਮ ਨੇ ਉਨ੍ਹਾਂ ਨੂੰ ਧੋਖਾ ਦਿੱਤਾ। ਆਪਣੇ ਪੋਸਟ ’ਚ ਸ਼ਬਾਨਾ ਆਜ਼ਮੀ ਨੇ ਦਾਅਵਾ ਕੀਤਾ ਹੈ ਕਿ ਸ਼ਰਾਬ ਡਿਲੀਵਰੀ ਕਰਨ ਵਾਲੇ ਪਲੇਟਫਾਰਮ ਨੇ ਉਨ੍ਹਾਂ ਤੋਂ ਪੈਸੇ ਲੈ ਲਏ ਤੇ ਨਾਲ ਹੀ ਉਨ੍ਹਾਂ ਨੇ ਆਰਡਰ ਵੀ ਕਰ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਅਜੇ ਤਕ ਸ਼ਰਾਬ ਦੀ ਡਿਲੀਵਰੀ ਨਹੀਂ ਕੀਤੀ ਹੈ।
shabana azmi Image From Instagram
ਸ਼ਬਾਨਾ ਆਜ਼ਮੀ ਨੇ ਟਵੀਟ ਕਰ ਕੇ ਲਿਖਿਆ ਹੈ, ‘ਸਾਵਧਾਨ! ਮੈਨੂੰ ਉਨ੍ਹਾਂ ਲੋਕਾਂ ਨੇ ਧੋਖਾ ਦਿੱਤਾ ਹੈ। ਮੈਂ ਪੈਸੇ ਦੇ ਦਿੱਤੇ ਹੈ। ਮੈਂ ਆਰਡਰ ਵੀ ਦਿੱਤਾ ਸੀ। ਹਾਲਾਂਕਿ ਅਜੇ ਤਕ ਆਈਟਮ ਦੀ ਡਿਲੀਵਰੀ ਨਹੀਂ ਹੋਈ ਹੈ। ਨਾਲ ਹੀ ਉਨ੍ਹਾਂ ਨੇ ਮੇਰੇ ਫੋਨ ਚੁੱਕਣੇ ਬੰਦ ਕਰ ਦਿੱਤੇ।’  

0 Comments
0

You may also like