ਗੰਭੀਰ ਬਿਮਾਰੀ ਕਰਕੇ ਵਿਗੜੇ ਅਦਾਕਾਰਾ ਸ਼ਗੁਫਤਾ ਅਲੀ ਦੇ ਹਾਲਾਤ, ਮਦਦ ਕਰਨ ਦੀ ਕੀਤੀ ਅਪੀਲ

written by Rupinder Kaler | July 06, 2021

ਅਦਾਕਾਰਾ ਸ਼ਗੁਫਤਾ ਅਲੀ ਏਨੀਂ ਦਿਨੀਂ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੀ ਹੈ । ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਦਾਕਾਰਾ ਨੂੰ ਕੋਰੋਨਾ ਮਹਾਮਾਰੀ ਕਰਕੇ ਕੰਮ ਨਹੀਂ ਮਿਲ ਰਿਹਾ । ਲੌਕਡਾਊਣ ਵਿੱਚ ਕੋਈ ਕੰਮ ਨਾ ਮਿਲਣ ਕਰਕੇ ਨਹੀਂ ਉਸਦੀ ਆਰਥਿਕ ਸਥਿਤੀ ਵਿਗੜ ਗਈ ਹੈ ਅਤੇ ਉਸ ਕੋਲ ਆਪਣਾ ਇਲਾਜ ਕਰਵਾਉਣ ਲਈ ਪੈਸੇ ਵੀ ਨਹੀਂ ਹਨ।

ਹੋਰ ਪੜ੍ਹੋ :

ਕਿਸਾਨਾਂ ਦਾ ਹੌਸਲਾ ਵਧਾਉਣ ਲਈ ਸ਼੍ਰੀ ਬਰਾੜ ਲੈ ਕੇ ਆ ਰਹੇ ਹਨ ‘ਕਿਸਾਨ ਐਂਥਮ-3’  

ਸ਼ਗੁਫਤਾ ਨੇ ਦੱਸਿਆ ਕਿ ‘ਮੈਂ ਪਿਛਲੇ 20 ਸਾਲਾਂ ਤੋਂ ਬਿਮਾਰ ਹਾਂ। ਪਰ ਉਸ ਸਮੇਂ ਮੈਂ ਜਵਾਨ ਸੀ ਤਾਂ ਮੈਂ ਇਸ ਦਾ ਸਾਹਮਣਾ ਕਰ ਲਿਆ । ਉਹਨਾਂ ਨੇ ਕਿਹਾ ਕਿ ਉਹ ਖ਼ਾਸ ਕਿਸਮ ਦੀ ਸ਼ੂਗਰ ਦੀ ਸ਼ਿਕਾਰ ਹੈ ਜਿਸ ਦਾ ਅਸਰ ਉਸ ਦੇ ਪੈਰਾਂ ਤੇ ਦਿਖਾਈ ਦੇ ਰਿਹਾ ।

ਇਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਈ ਕਿਸਮ ਦੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ’। ਅਦਾਕਾਰਾ ਦੀ ਮਦਦ ਲਈ ਕੁਝ ਲੋਕ ਅੱਗੇ ਆਏ ਹਨ । ਕੁਝ ਲੋਕਾਂ ਨੇ ਉਸ ਦੀ ਮਦਦ ਵੀ ਕੀਤੀ ਹੈ ।

0 Comments
0

You may also like