ਅਦਾਕਾਰਾ ਸੋਨਮ ਕਪੂਰ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਈ, ਲੰਡਨ ਦੀ ਆਜ਼ਾਦੀ ਨੂੰ ਲੈ ਕੇ ਆਖੀ ਸੀ ਇਸ ਤਰ੍ਹਾਂ ਦੀ ਗੱਲ

written by Shaminder | July 09, 2021

ਅਦਾਕਾਰਾ ਸੋਨਮ ਕਪੂਰ ਅਕਸਰ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਜਾਂਦੀ ਹੈ । ਇੱਕ ਵਾਰ ਮੁੜ ਤੋਂ ਉਸ ਨੂੰ ਟ੍ਰੋਲਰਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜੀ ਹਾਂ ਸੋਨਮ ਕਪੂਰ ਵੱਲੋਂ ਹਾਲ ਹੀ ‘ਚ ਦਿੱਤੀ ਗਈ ਇੱਕ ਇੰਟਰਵਿਊ ‘ਚ ਕਿਹਾ ਗਿਆ ਸੀ ਕਿ ‘ਲੰਡਨ ਦੀ ਆਜ਼ਾਦੀ ਮੈਨੂੰ ਪਸੰਦ ਹੈ’ ਬਸ ਫਿਰ ਕੀ ਸੀ ਅਦਾਕਾਰਾ ਨੂੰ ਟ੍ਰੋਲਰਸ ਦਾ ਸਾਹਮਣਾ ਕਰਨਾ ਪੈ ਗਿਆ ।

Sonam Kapoor

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਦੱਸਿਆ ਸਹੁਰੇ ਘਰ ਦਾ ਹਾਲ, ਕਿਹਾ ਰਾਣੀ ਤੋਂ ਕਿਵੇਂ ਨੌਕਰਾਣੀ ਬਣ ਜਾਂਦੀ ਹੈ ਕੁੜੀ 

Sonam Kapoor

ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਉਸ ਤੋਂ ਪੁੱਛ ਰਹੇ ਹਨ । ਦੱਸ ਦਈਏ ਕਿ ਸੋਨਮ ਕਪੂਰ ਨੇ ਹਾਲ ਹੀ ‘ਚ ਫੈਸ਼ਨ ਮੈਗਜ਼ੀਨ ਵੋਗ ਨੂੰ ਇੱਕ ਇੰਟਰਵਿਊ ਦਿੱਤਾ ਸੀ ਜਿਸ ‘ਚ ਉਸ ਨੇ ਆਪਣੀ ਲੰਡਨ ਦੇ ਐਕਸਪੀਰੀਅੰਸ ਬਾਰੇ ਖੁੱਲ ਕੇ ਗੱਲਬਾਤ ਕੀਤੀ ਸੀ । ਇਸ ਦੌਰਾਨ ਅਦਾਕਾਰਾ ਨੇ ਕਿਹਾ - ‘ਲੰਡਨ ਦੀ ਆਜ਼ਾਦੀ ਮੈਨੂੰ ਪਸੰਦ ਹੈ। ਮੈਂ ਆਪਣਾ ਖਾਣਾ ਖੁਦ ਬਣਾਉਂਦੀ ਹਾਂ। ਆਪਣੀ ਜਗ੍ਹਾ ਖੁਦ ਸਾਫ ਕਰਦੀ ਹਾਂ।’

Sonam Kapoor

ਸੋਨਮ ਕਪੂਰ ਦੀਆਂ ਇਹ ਗੱਲਾਂ ਸੋਸ਼ਲ ਮੀਡੀਆ ਯੂਜ਼ਰਜ਼ ਨੂੰ ਪਸੰਦ ਨਹੀਂ ਆਈਆਂ ਤੇ ਅਦਾਕਾਰਾ ਟਰੋਲ ਹੋਣ ਲੱਗੀ।ਸੋਨਮ ਕਪੂਰ ਦੇ ਇਸ ਬਿਆਨ ’ਤੇ ਸੋਸ਼ਲ ਮੀਡੀਆ ਦਾ ਇਕ ਗਰੁੱਪ ਉਨ੍ਹਾਂ ਨੂੰ ਟਰੋਲ ਕਰ ਰਿਹਾ ਹੈ।

ਟੋਰਲਜ਼ ਦਾ ਕਹਿਣਾ ਹੈ, ‘ਕੀ ਭਾਰਤ ’ਚ ਇਨ੍ਹਾਂ ਚੀਜਾਂ ਦੀ ਕੋਈ ਆਜ਼ਾਦੀ ਨਹੀਂ ਹੈ? ਕੰਮ ਕਰਨ ਵਾਲੇ ਤੁਹਾਡੇ ਘਰ ’ਚ ਜ਼ਬਰਦਸਤੀ ਵੜ ਜਾਂਦੇ ਹਨ? ਦੱਸਣਯੋਗ ਹੈ ਕਿ ਆਨੰਦ ਆਹੂਜਾ ਨਾਲ ਵਿਆਹ ਤੋਂ ਬਾਅਦ ਅਦਾਕਾਰਾ ਹੁਣ ਆਪਣਾ ਜ਼ਿਆਦਾਤਰ ਸਮਾਂ ਲੰਡਨ ’ਚ ਗੁਜ਼ਾਰਦੀ

 

0 Comments
0

You may also like