Trending:
ਦਾਰਾ ਸਿੰਘ ਦੀ ਬਰਸੀ ’ਤੇ ਅਦਾਕਾਰਾ ਸੋਨੀਆ ਮਾਨ ਹੋਈ ਭਾਵੁਕ, ਕਹੀ ਵੱਡੀ ਗੱਲ
12 ਜੁਲਾਈ ਨੂੰ ਮਸ਼ਹੂਰ ਭਲਵਾਨ ਤੇ ਅਦਾਕਾਰ ਦਾਰਾ ਸਿੰਘ ਦੀ ਬਰਸੀ ਹੁੰਦੀ ਹੈ । ਦਾਰਾ ਸਿੰਘ ਦੀ ਬਰਸੀ ਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਪਾਈ ਹੈ । ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਦਾਰਾ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਪਿਆਰੇ ਚਾਚਾ ਜੀ ਅੱਜ ਤੁਹਾਨੂੰ ਛੱਡ ਕੇ ਗਏ ਹੋਏ ਨੂੰ 9 ਸਾਲ ਹੋ ਗਏ ।

ਹੋਰ ਪੜ੍ਹੋ :
ਦਾਦੀ ਦੀ ਮੌਤ ਤੋਂ ਬਾਅਦ ਚੰਕੀ ਪਾਂਡੇ ਦੀ ਧੀ ਅਨਨਿਆ ਪਾਂਡੇ ਨੇ ਸਾਂਝੀ ਕੀਤੀ ਭਾਵੁਕ ਪੋਸਟ

ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਵਰਗੇ ਮਹਾਨ ਤੇ ਨਿਮਰ ਬੰਦੇ ਨੂੰ ਕਦੇ ਨਹੀਂ ਮਿਲੀ । ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਤੇ ਮਿਲੀ ਹਾਂ ਪਰ ਤੁਹਾਡੇ ਵਰਗਾ ਦਿਆਲੂ ਤੇ ਨਿਮਰਤਾ ਵਾਲਾ ਬੰਦਾ ਕੋਈ ਨਹੀਂ ਮਿਲਿਆ ।

ਤੁਸੀਂ ਹਮੇਸ਼ਾ ਆਪਣੀ ਜੜ ਨਾਲ ਜੁੜੇ ਰਹੇ ਮੈਨੂੰ ਯਕੀਨ ਹੈ ਕਿ ਜੇਕਰ ਤੁਸੀਂ ਹੁੰਦੇ ਤਾਂ ਤੁਸੀਂ ਸਾਡੀ ਕਿਸਾਨ ਮੋਰਚੇ ਵਿੱਚ ਅਗਵਾਈ ਕਰਨੀ ਸੀ । ਮੈਂ ਕਦੇ ਨਹੀਂ ਭੁੱਲ ਸਕਦੀ ਤੁਸੀਂ ਤੇ ਸੁਰਜੀਤ ਅੰਟੀ ਨੇ ਜੋ ਕੁਝ ਸਾਡੇ ਲਈ ਕੀਤਾ’ । ਇਸ ਤੋਂ ਇਲਾਵਾ ਸੋਨੀਆ ਮਾਨ ਨੇ ਹੋਰ ਵੀ ਕਈ ਗੱਲਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ । 19 ਨਵੰਬਰ 1928 ਨੂੰ ਪੰਜਾਬ ਦੇ ਪਿੰਡ ਧਰਮੂਚਕ 'ਚ ਜੰਮੇ ਦਾਰਾ ਸਿੰਘ ਨੇ ਅਪਣੇ ਸਮੇਂ ਦੇ ਵੱਡੇ-ਵੱਡੇ ਪਹਿਲਵਾਨਾਂ ਨੂੰ ਅਖਾੜੇ ਵਿਚ ਹਰਾ ਕੇ ਆਪਣੇ ਜੁੱਸੇ ਦਾ ਲੋਹਾ ਮੰਨਵਾਇਆ।
View this post on Instagram
ਦਾਰਾ ਸਿੰਘ ਦਾ ਪੂਰਾ ਨਾਮ ਦਾਰਾ ਸਿੰਘ ਰੰਧਾਵਾ ਸੀ। 12 ਜੁਲਾਈ 2012 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਮਜਬੂਤ ਸਰੀਰ ਤੇ ਉੱਚੇ ਕੱਦ ਵਾਲੇ ਦਾਰਾ ਸਿੰਘ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਬਹੁਤ ਸ਼ੌਕ ਸੀ।