ਕੋਰੋਨਾ ਵਾਇਰਸ ਨੇ ਅਦਾਕਾਰਾ ਸ਼੍ਰੀਪਦਾ ਦੀ ਲਈ ਜਾਨ

written by Rupinder Kaler | May 06, 2021 01:02pm

ਕੋਰੋਨਾ ਵਾਇਰਸ ਦੇਸ਼ ਵਿੱਚ ਕਹਿਰ ਬਰਸਾ ਰਿਹਾ ਹੈ । ਹੁਣ ਤੱਕ ਇਸ ਜਾਨ ਲੇਵਾ ਵਾਇਰਸ ਨੇ ਹਜ਼ਾਰਾਂ ਲੋਕਾ ਦੀ ਜਾਨ ਲੈ ਲਈ ਹੈ । ਇਸ ਵਾਇਰਸ ਤੋਂ ਫ਼ਿਲਮੀ ਸਿਤਾਰੇ ਵੀ ਬੱਚ ਨਹੀਂ ਸਕੇ । ਇਸ ਸਭ ਦੇ ਚਲਦੇ ਅਦਾਕਾਰਾ Sripradha ਦਾ ਵੀ ਕੋਰੋਨਾ ਵਾਇਰਸ ਕਰਕੇ ਦੇਹਾਂਤ ਹੋ ਗਿਆ ਹੈ। ਉਹ ਹਿੰਦੀ ਤੇ ਭੋਜਪੁਰੀ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Sripadha Pic Courtesy: Instagram

ਹੋਰ ਪੜ੍ਹੋ :

ਅੱਜ ਹੈ ਅਦਾਕਾਰਾ ਤਾਨੀਆ ਦਾ ਬਰਥਡੇਅ, ਡਾਇਰੈਕਟਰ ਜਗਦੀਪ ਸਿੱਧੂ ਨੇ ਮਜ਼ੇਦਾਰ ਪੋਸਟ ਕੇ ਦਿੱਤੀ ਜਨਮਦਿਨ ਦੀ ਵਧਾਈ

Sripadha Pic Courtesy: Instagram

ਸਿੰਟਾ ਦੇ ਜਨਰਲ ਸੈਕਟਰੀ ਅਮਿਤ ਬਹਿਲ ਨੇ Sripradha ਨੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਅਮਿਤ ਬਹਿਲ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਬਹੁਤ ਭਿਆਨਕ ਸਾਬਤ ਹੋਈ ਹੈ। ਇਸ ਨੇ ਕਈ ਲੋਕਾਂ ਦੀਆਂ ਜਾਨਾਂ ਲਈਆਂ ਹਨ।

Pic Courtesy: Youtube

ਫਿਲਮ ਇੰਡਸਟਰੀ ਤੋਂ ਵੀ ਕਈ ਲੋਕਾਂ ਦੀ ਜਾਨ ਗਈ ਹੈ। ਇਨ੍ਹਾਂ 'ਚ ਸ੍ਰੀਪਦਾ ਵੀ ਸ਼ਾਮਲ ਹੈ। ਸ੍ਰੀਪਦਾ ਦੇ ਕੰਮ ਬਾਰੇ ਦੱਸਦੇ ਹੋਏ ਅਮਿਤ ਬਹਿਲ ਨੇ ਕਿਹਾ ਸ੍ਰੀਪਦਾ ਨੇ ਦੱਖਣੀ ਤੇ ਹਿੰਦੀ ਦੀਆਂ ਕਈ ਫਿਲਮਾਂ 'ਚ ਬਹੁਤ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।

You may also like