ਆਪਣੇ ਜਨਮ ਦਿਨ ‘ਤੇ ਭਾਵੁਕ ਹੋਈ ਅਦਾਕਾਰਾ ਸਵ੍ਰਾ ਭਾਸਕਰ, ਵੀਡੀਓ ਹੋ ਰਿਹਾ ਵਾਇਰਲ

written by Shaminder | April 09, 2021 06:05pm

ਸਵ੍ਰਾ ਭਾਸਕਰ ਆਪਣੀ ਬੇਬਾਕ ਬਿਆਨਬਾਜ਼ੀ ਕਰਕੇ ਜਾਣੀ ਜਾਂਦੀ ਹੇ ।ਉਹ ਹਰ ਮੁੱਦੇ ‘ਤੇ ਆਪਣੀ ਰਾਏ ਰੱਖਦੀ ਨਜ਼ਰ ਆ ਜਾਂਦੀ ਹੈ। ਅੱਜ ਉਨ੍ਹਾਂ ਦਾ ਜਨਮ ਦਿਨ ਹੈ ਅਤੇ ਅਦਾਕਾਰਾ ਦੇ ਜਨਮ ਦਿਨ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਭਾਵੁਕ ਹੁੰਦੀ ਦਿਖਾਈ ਦੇ ਰਹੀ ਹੈ । ਸਵ੍ਰਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

swara Image From Swara Bhaskar Instagram

ਹੋਰ ਪੜ੍ਹੋ : ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

swara bhaskar Image From Swara Bhaskar Instagram

ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਉਹ ਕੇਕ ਕੱਟਦੀ ਦਿਖ ਰਹੀ ਹੈ। ਉਸ ਦੇ ਜਨਮ ਦਿਨ ਤੋਂ ਪਹਿਲਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਇੱਕ ਸਰਪ੍ਰਾਇਜ਼ ਦਿੱਤਾ। ਸਵ੍ਰਾ ਇਸ ਸਮੇਂ ਬਹੁਤ ਭਾਵੁਕ ਹੋ ਗਈ ਤੇ ਰੋਣ ਲੱਗੀ।

Swara Image From Swara Bhaskar Instagram

ਸਵ੍ਰਾ ਭਾਸਕਰ ਨੇ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ, ਮੇਰੇ ਮਾਪਿਆਂ ਤੇ ਮੇਰੇ ਸਹਿਯੋਗੀ ਨੇ ਮੇਰਾ ਜਨਮ ਦਿਨ ਸ਼ਾਮ ਨੂੰ ਮਨਾਇਆ, ਮੈਨੂੰ ਸਾਰਿਆਂ ਨੇ ਮਿਲ ਕੇ ਸਰਪ੍ਰਾਇਜ਼ ਦਿੱਤਾ ਹੈ। 'ਮੈਂ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਇਨਸਾਨ ਹਾਂ ਜਿਸਦੇ ਮਾਪਿਆਂ ਤੇ ਦੋਸਤਾਂ ਦਾ ਖੂਬਸੂਰਤ ਪਰਿਵਾਰ ਹੈ।'

 

View this post on Instagram

 

A post shared by Swara Bhasker (@reallyswara)

You may also like