ਦੇਸ਼ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਅਦਾਕਾਰਾ ਸਵ੍ਰਾ ਭਾਸਕਰ ਨੇ ਕੇਂਦਰ ਸਰਕਾਰ ਨੂੰ ਲਿਆ ਕਰੜੇ ਹੱਥੀਂ

written by Shaminder | April 21, 2021

ਬਾਲੀਵੁੱਡ ਅਧਾਕਾਰਾ ਸਵ੍ਰਾ ਭਾਸਕਰ ਸਮਾਜਿਕ ਮੁੱਦਿਆਂ ‘ਤੇ ਅਕਸਰ ਆਪਣੀ ਬੇਬਾਕ ਰਾਇ ਰੱਖਣ ਦੇ ਲਈ ਜਾਣੀ ਜਾਂਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੇਂਦਰ ਸਰਕਾਰ ਖਿਲਾਫ ਗੁੱਸੇ ਦਾ ਇਜ਼ਹਾਰ ਕੀਤਾ ਹੈ । ਸਵ੍ਰਾ ਨੇ ਆਪਣੀ ਇੰਸਟਾ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਪ੍ਰਧਾਨ ਮੰਤਰੀ ਦੀ ਤਸਵੀਰ ਸ਼ੇਅਰ ਕੀਤੀ ਹੈ । ਤਸਵੀਰ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੜੇ ਨਜ਼ਰ ਆ ਰਹੇ ਹਨ ਅਤੇ ਤਸਵੀਰ ਦੇ ਕੈਪਸ਼ਨ ‘ਚ ਲਿਖਿਆ ਹੈ ਮੰਦਿਰ ਉੱਥੇ ਹੀ ਬਣ ਰਿਹਾ ਹੈ, ਹਸਪਤਾਲ ‘ਚ ਬੈੱਡ ਮੰਗ ਕੇ ਸ਼ਰਮਿੰਦਾ ਨਾ ਕਰੋ’।

swara Image From Swara Bhaskar's Instagram
ਹੋਰ ਪੜ੍ਹੋ : ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਓਸ਼ੀਨ ਬਰਾੜ ਦਾ ਭਰਾ, ਵਿਗੜੀ ਹਾਲਤ ਲਈ ਡਾਕਟਰਾਂ ਨੂੰ ਦੱਸਿਆ ਜ਼ਿਮੇਵਾਰ
swara Image From Swara Bhaskar's Instagram
ਸਵ੍ਰਾ ਭਾਸਕਰ ਦਾ ਇਹ ਇਸ਼ਾਰਾ ਕੇਂਦਰ ਸਰਕਾਰ ਵੱਲ ਹੈ ਅਤੇ ਦੇਸ਼ ਦੀ ਮੌਜੂਦਾ ਹਾਲਤ ‘ਤੇ ਉਨ੍ਹਾਂ ਦਾ ਇਹ ਪ੍ਰਤੀਕਰਮ ਹੈ।
swara Image From Swara Bhaskar's Instagram
ਅਦਾਕਾਰਾ ਸਵ੍ਰਾ ਭਾਸਕਰ ਦੀ ਮਾਂ ਵੀ ਕੋਰੋਨਾ ਸੰਕ੍ਰਮਿਤ ਹੋ ਗਈ ਹੈ ਅਤੇ ਉਨ੍ਹਾਂ ਨੇ ਖੁਦ ਨੂੰ ਘਰ ‘ਚ ਹੀ ਆਈਸੋਲੇਟ ਕਰ ਲਿਆ ਹੈ । swara bhaskar ਸਵ੍ਰਾ ਨੇ ਇਸ ਦੀ ਜਾਣਕਾਰੀ ਵੀ ਆਪਣੇ ਇੰਸਟਾਗ੍ਰਾਮ ‘ਤੇ ਦਿੱਤੀ ਹੈ ਅਤੇ ਲਿਖਿਆ ਕਿ ‘ਇਹ ਸਾਡੇ ਘਰ ਵੀ ਆ ਗਿਆ ਹੈ ਅਤੇ ਮੇਰੀ ਮਾਂ ਅਤੇ ਕੁੱਕ ਵੀ ਇਸ ਨਾਲ ਪੀੜਤ ਹਨ। ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਅਸੀਂ ਦਿੱਲੀ ਸਥਿਤ ਘਰ ‘ਚ ਹੀ ਆਈਸੋਲੇਟ ਹਾਂ ।  

0 Comments
0

You may also like