ਅਦਾਕਾਰਾ ਤਰਲਾ ਜੋਸ਼ੀ ਦਾ ਹਾਰਟ ਅਟੈਕ ਨਾਲ ਦਿਹਾਂਤ

written by Rupinder Kaler | June 07, 2021

ਅਦਾਕਾਰਾ ਤਰਲਾ ਜੋਸ਼ੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦਿਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਨੇ ਐਤਵਾਰ ਦੀ ਸਵੇਰੇ ਆਖ਼ਰੀ ਸਾਹ ਲਿਆ । ਤਰਲਾ ਛੋਟੇ ਪਰਦੇ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸੀ । ਤਰਲਾ ਨੇ ‘ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ’ ਅਤੇ ‘ਸਾਰਾਭਾਈ ਵਰਸਿਸ ਸਾਰਾਭਾਈ’ ਜਿਹੇ ਹਿੱਟ ਸ਼ੋਅਜ਼ ’ਚ ਕੰਮ ਕੀਤਾ ਸੀ।

Pic Courtesy: Instagram
ਹੋਰ ਪੜ੍ਹੋ : ਪਰਲ ਵੀ. ਪੁਰੀ ਦੇ ਮਾਮਲੇ ‘ਚ ਏਕਤਾ ਕਪੂਰ ਅਤੇ ਕੁੜੀ ਦੀ ਮਾਂ ਦੀ ਫੋਨ ਰਿਕਾਰਡਿੰਗ ਦਾ ਆਡੀਓ ਵਾਇਰਲ
Pic Courtesy: Instagram
ਇਸ ਤੋਂ ਇਲਾਵਾ ਵੀ ਉਹ ਕਈ ਲੜੀਵਾਰ ਨਾਟਕਾਂ ਵਿੱਚ ਨਜ਼ਰ ਆ ਚੁੱਕੀ ਹੈ ।ਤਰਲਾ ਜੋਸ਼ੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਨਾਲ ‘ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ’ ’ਚ ਨਜ਼ਰ ਆ ਚੁੱਕੀ ਫੇਮਸ ਟੀਵੀ ਐਕਟਰੈੱਸ ਨਿਆ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ’ਤੇ ਢੇਰ ਸਾਰੀਆਂ ਅਨਸੀਨ ਫੋਟੋਜ਼ ਸ਼ੇਅਰ ਕੀਤੀਆਂ ਹਨ।
Pic Courtesy: Instagram
ਇਨ੍ਹਾਂ ਫੋਟੋਜ਼ ’ਚ ਨਿਆ ਦੇ ਨਾਲ ਤਰਲਾ ਜੋਸ਼ੀ ਅਤੇ ਬਾਕੀ ਦੇ ਸਟਾਰਸ ਵੀ ਨਜ਼ਰ ਆ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਨਿਆ ਨੇ ਲਿਖਿਆ ਹੈ ‘੍ਰੀਫ ਬੀਜ਼ੀ ਤੁਹਾਨੂੰ ਮਿਸ ਕੀਤਾ ਜਾਵੇਗਾ, ਤਰਲਾ ਜੀ ਤੁਸੀਂ ਹਮੇਸ਼ਾ ਸਾਡੀ ਵੱਡੀ ਬੀਜ਼ੀ ਰਹੋਗੇ।’

0 Comments
0

You may also like