
ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਕੁਝ ਦਿਨ ਪਹਿਲਾਂ ਭਰ ਜਵਾਨੀ ‘ਚ ਅਦਾਕਾਰਾ ਵੈਸ਼ਾਲੀ ਠੱਕਰ ਦੇ ਦਿਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਜਿਸ ਤੋਂ ਬਾਅਦ ਤੁਨੀਸ਼ਾ ਸ਼ਰਮਾ (Tunisha Sharma) ਨੇ ਮੇਕਅੱਪ ਰੂਮ ‘ਚ ਖੁਦਕੁਸ਼ੀ ਕਰ ਲਈ ਹੈ ।

ਆਪਣੀ ਮੌਤ ਤੋਂ ਛੇ ਘੰਟੇ ਪਹਿਲਾਂ ਅਦਾਕਾਰਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਰਗਰਮ ਸੀ ।ਉਸ ਨੇ ਮੇਕਅੱਪ ਰੂਮ ਤੋਂ ਆਪਣੀ ਵੀਡੀਓ ਵੀ ਸਾਂਝੀ ਕੀਤੀ ਸੀ । ਉਸ ਨੇ ਆਪਣੀ ਮੌਤ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਹੀ ਆਪਣੀ ਪ੍ਰੇਰਣਾਦਾਇਕ ਪੋਸਟ ਵੀ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਨੀਰੂ ਬਾਜਵਾ ਪਤੀ ਦੇ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਕ੍ਰਿਸਮਸ ਦੇ ਨਾਲ ਨਾਲ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਲਈ ਵੀ ਦਿੱਤੀ ਵਧਾਈ
ਆਪਣੀ ਮੌਤ ਤੋਂ ਛੇ ਘੰਟੇ ਪਹਿਲਾਂ, ਤੁਨੀਸ਼ਾ ਨੇ ਸਕ੍ਰਿਪਟ ਪੜ੍ਹਦੇ ਹੋਏ ਆਪਣੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਕੈਪਸ਼ਨ ਦਿੱਤਾ, "ਜੋ ਲੋਕ ਆਪਣੇ ਜਨੂੰਨ ਦੁਆਰਾ ਪ੍ਰੇਰਿਤ ਹੁੰਦੇ ਹਨ ਉਹ ਕਦੇ ਨਹੀਂ ਰੁਕਦੇ’। ਤਨੁਸ਼ਾ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦੇ ਰਹੇ ਹਨ ਅਤੇ ਤਨੁਸ਼ਾ ਦੇ ਵੱਲੋਂ ਚੁੱਕੇ ਗਏ ਇਸ ਮੰਦਭਾਗੇ ਕਦਮ ‘ਤੇ ਪ੍ਰਤੀਕਿਰਿਆ ਦੇ ਰਹੇ ਹਨ ।
ਤਨੁਸ਼ਾ ਇਨ੍ਹੀਂ ਦਿਨੀਂ ਆਪਣੇ ਕਿਸੇ ਸ਼ੂਟ ਦੇ ਸਿਲਸਿਲੇ ‘ਚ ਰੁੱਝੀ ਹੋਈ ਸੀ ਅਤੇ ਜਿਸ ਸਮੇਂ ਉਸ ਨੇ ਖੁਦਕੁਸ਼ੀ ਕੀਤੀ ਉਸ ਵੇਲੇ ਵੀ ਉਹ ਕਿਸੇ ਸ਼ੂਟ ਦੇ ਲਈ ਤਿਆਰ ਹੋਣ ਦੇ ਲਈ ਆਪਣੇ ਮੇਕਅੱਪ ਰੂਮ ‘ਚ ਮੌਜੂਦ ਸੀ ।
View this post on Instagram