
ਅਦਾਕਾਰਾ ਉਰਫੀ ਜਾਵੇਦ (Urfi Javed) ਆਪਣੀਆਂ ਅਜੀਬੋ ਗਰੀਬ ਪੁਸ਼ਾਕਾਂ (Dress) ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ ।ਉਸ ਦੇ ਨਿੱਤ ਨਵੇਂ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਰਫੀ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਰਫੀ ਜਾਵੇਦ ਨੇ ਜੀਨਸ ਦੇ ਨਾਲ ਅਜੀਬੋ ਗਰੀਬ ਟੌਪ ਕੈਰੀ ਕੀਤਾ ਹੈ ।

ਹੋਰ ਪੜ੍ਹੋ : ਐਲੋਵੇਰਾ ਦੇ ਇਸਤੇਮਾਲ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ
ਇਸ ਵੀਡੀਓ ‘ਚ ਉਰਫੀ ਕਹਿ ਰਹੀ ਹੈ ਕਿ ਉਸ ਨੂੰ ਠੰਡ ਵਧੀਆ ਨਹੀਂ ਲੱਗਦੀ ਏਨੇ ਛੋਟੇ ਕੱਪੜਿਆਂ ‘ਚ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ । ਉਰਫੀ ਜਾਵੇਦ ਜਲਦ ਹੀ ਪੰਜਾਬੀ ਗੀਤ ‘ਚ ਵੀ ਨਜ਼ਰ ਆਏਗੀ ।

ਜਿਸ ਦੀਆਂ ਤਸਵੀਰਾਂ ਵੀ ਬੀਤੇ ਦਿਨੀਂ ਵਾਇਰਲ ਹੋਈਆਂ ਸਨ । ਦੱਸ ਦਈਏ ਕਿ ਉਰਫੀ ਜਾਵੇਦ ਨੇ ਬਿੱਗ ਬੌਸ ‘ਚ ਭਾਗ ਲਿਆ ਸੀ । ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ । ਆਪਣੀ ਅਜੀਬੋ ਗਰੀਬ ਡ੍ਰੈਸਿੰਗ ਸੈਂਸ ਦੇ ਕਾਰਨ ਕਈ ਵਾਰ ਉਸ ਨੂੰ ਟ੍ਰੋਲਰਸ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ । ਬੀਤੇ ਦਿਨੀਂ ਉਹ ਆਪਣੇ ਇੱਕ ਬਿਆਨ ਦੇ ਕਾਰਨ ਚਰਚਾ ‘ਚ ਆ ਗਈ ਸੀ । ਜਿਸ ‘ਚ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਕਿਹਾ ਸੀ ਕਿ ਉਹ ਕਦੇ ਵੀ ਕਿਸੇ ਮੁਸਲਮਾਨ ਦੇ ਨਾਲ ਵਿਆਹ ਨਹੀਂ ਕਰਵਾਏਗੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਦੀ ਬਹੁਤ ਕਿਰਕਿਰੀ ਹੋਈ ਸੀ ।
View this post on Instagram