ਕੋਰੋਨਾ ਮਰੀਜ਼ਾਂ ਦੀ ਸੇਵਾ ਕਰਨ ਵਾਲੀ ਅਦਾਕਾਰਾ ਨੂੰ ਆਇਆ ਅਧਰੰਗ ਦਾ ਅਟੈਕ

written by Rupinder Kaler | December 12, 2020

ਅਦਾਕਾਰਾ ਸ਼ਿਖਾ ਮਲਹੋਤਰਾ ਨੂੰ ਅਧਰੰਗ ਦਾ ਅਟੈਕ ਆਇਆ ਹੈ । ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸ਼ਿਖਾ ਮਲਹੋਤਰਾ ਕੋਰੋਨਾ ਵਾਇਰਸ ਦੀ ਸ਼ਿਕਾਰ ਹੋ ਗਈ ਸੀ । ਖ਼ਬਰਾਂ ਦੀ ਮੰਨੀਏ ਤਾਂ ਅਧਰੰਗ ਕਰਕੇ ਸ਼ਿਖਾ ਮਲਹੋਤਰਾ ਦੇ ਸਰੀਰ ਦੇ ਸੱਜੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। shikha-malhotra   ਹੋਰ ਪੜ੍ਹੋ :

ਸ਼ਿਖਾ ਦੀ ਮੈਨੇਜਰ ਅਸ਼ਵਨੀ ਸ਼ੁਕਲਾ ਨੇ ਇੰਸਟਾਗ੍ਰਾਮ ਦੇ ਜ਼ਰੀਏ ਸ਼ਿਖਾ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਇੰਸਟਾਗ੍ਰਾਮ 'ਤੇ ਸ਼ਿਖਾ ਦੀ ਇਕ ਫੋਟੋ ਪੋਸਟ ਕੀਤੀ ਹੈ ਅਤੇ ਕਿਹਾ ਹੈ ਕਿ ਸ਼ਿਖਾ ਮਲਹੋਤਰਾ ਇਕ ਵਾਰ ਫਿਰ ਤੋਂ ਹਸਪਤਾਲ ਵਿਚ ਦਾਖਲ ਹੈ । ਉਹ ਗੱਲ ਕਰਨ ਵਿਚ ਪੂਰੀ ਤਰ੍ਹਾਂ ਅਯੋਗ ਹੈ। ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰੋ।’ shikha-malhotra ਤੁਹਾਨੂੰ ਦੱਸ ਦੇਈਏ ਕਿ ਸ਼ਿਖਾ ਮਲਹੋਤਰਾ ਨੇ ਕੋਰੋਨਾ ਕਾਲ ਦੌਰਾਨ ਇੱਕ ਨਰਸ ਵਜੋਂ ਕੋਰੋਨਾ ਮਰੀਜ਼ਾਂ ਦੀ ਸੇਵਾ ਕੀਤੀ। ਇਸ ਦੌਰਾਨ ਸ਼ਿਖਾ ਨੂੰ ਖ਼ੁਦ ਕੋਰੋਨਾ ਦੀ ਲਾਗ ਲੱਗ ਗਈ। ਉਹ ਸਿਰਫ 1 ਮਹੀਨੇ ਪਹਿਲਾਂ ਹੀ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਠੀਕ ਹੋ ਗਈ ਸੀ। ਸ਼ਿਖਾ ਇੱਕ ਅਭਿਨੇਤਰੀ ਦੇ ਨਾਲ ਨਾਲ ਇੱਕ ਡਾਂਸਰ ਅਤੇ ਨਰਸ ਹੈ। ਸ਼ਿਖਾ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਨਾਲ ਫਿਲਮ ਫੈਨ, ਤਾਪਸੀ ਪਨੂੰ ਦੀ 'ਰਨਿੰਗ ਸ਼ਾਦੀ ਡਾਟ ਕਾਮ' ਅਤੇ ਪਿਛਲੇ ਸਾਲ ਸੰਜੇ ਮਿਸ਼ਰਾ ਨਾਲ ਫਿਲਮ 'ਕੰਚਲੀ' ਵਿਚ ਬਤੌਰ ਲੀਡ ਐਕਟਰੈਸ ਵਜੋਂ ਨਜ਼ਰ ਆਈ ਸੀ।

0 Comments
0

You may also like