ਅਦਾ ਸ਼ਰਮਾ ਨੇ ਵੀਡੀਓ ਬਣਾ ਕੇ ਦੱਸਿਆ ਕਿਸ ਤਰ੍ਹਾਂ ਘਰ ਦਾ ਕੰਮ ਕਰਕੇ ਵੀ ਤੁਸੀਂ ਰਹਿ ਸਕਦੇ ਹੋ ਫਿੱਟ

Written by  Rupinder Kaler   |  March 26th 2020 03:13 PM  |  Updated: March 26th 2020 03:13 PM

ਅਦਾ ਸ਼ਰਮਾ ਨੇ ਵੀਡੀਓ ਬਣਾ ਕੇ ਦੱਸਿਆ ਕਿਸ ਤਰ੍ਹਾਂ ਘਰ ਦਾ ਕੰਮ ਕਰਕੇ ਵੀ ਤੁਸੀਂ ਰਹਿ ਸਕਦੇ ਹੋ ਫਿੱਟ

ਕੋਰੋਨਾ ਵਾਇਰਸ ਕਰਕੇ ਹੋਣ ਵਾਲੇ ਇੰਫੈਕਸ਼ਨ ਕਰਕੇ ਦੇਸ਼ ਭਰ ਵਿੱਚ ਲਾਕਡਾਊਨ ਹੈ । ਕੁਝ ਲੋਕ ਘਰ ਵਿੱਚ ਰਹਿ ਕੇ ਕੰਮ ਕਰ ਰਹੇ ਹਨ ਜਦੋਂ ਕਿ ਕੁਝ ਲੋਕ ਅਜਿਹੇ ਹਨ ਜਿਹੜੇ ਖਾਲੀ ਬੈਠੇ ਹਨ । ਅਜਿਹੇ ਲੋਕਾਂ ਨੂੰ ਘਰ ਵਿੱਚ ਸਮਾਂ ਬਿਤਾਉਣਾ ਬਹੁਤ ਹੀ ਔਖਾ ਲੱਗ ਰਿਹਾ ਹੈ । ਪਰ ਕੁਝ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਉਹ ਆਪਣੇ ਆਪ ਨੂੰ ਫਿੱਟ ਕਿਸ ਤਰ੍ਹਾਂ ਰੱਖਣ, ਲਾਕਡਾਊਨ ਕਰਕੇ ਉਹ ਜਿੰਮ ਨਹੀਂ ਜਾ ਸਕਦੇ ਤੇ ਘਰ ਵਿੱਚ ਬੈਠ ਕੇ ਸਿਰਫ ਉਹ ਵਜ਼ਨ ਵਧਾ ਰਹੇ ਹਨ ।

https://www.instagram.com/p/B93ddLVHWd2/

ਅਜਿਹੇ ਲੋਕਾਂ ਲਈ ਅਦਾਕਾਰਾ ਅਦਾ ਸ਼ਰਮਾ ਨੇ ਇੱਕ ਵੀਡੀਓ ਬਣਾਇਆ ਹੈ, ਜਿਸ ਵਿੱਚ ਉਹ ਲੋਕਾਂ ਨੂੰ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਹ ਘਰ ਦਾ ਕੰਮ ਕਰਕੇ ਵੀ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਨ । ਇਸ ਵੀਡੀਓ ਵਿੱਚ ਅਦਾ ਸ਼ਰਮਾ ਆਪਣੇ ਪ੍ਰੰਸ਼ਸ਼ਕਾਂ ਨੂੰ ਵੱਖ ਵੱਖ ਐਕਸਰਸਾਈਜਾਂ ਤੋਂ ਜਾਣੂ ਕਰਵਾ ਰਹੀ ਹੈ ਜਿਹੜੀਆਂ ਅਸੀਂ ਰੋਜ਼ਮਰਾ ਦੇ ਕੰਮ ਦੇ ਨਾਲ ਹੀ ਕਰ ਸਕਦੇ ਹਨ ।

https://www.instagram.com/p/B-FRRRjnwIU/

ਅਦਾ ਸ਼ਰਮਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕਾਂ ਵੱਲੋਂ ਇਸ ਵੀਡੀਓ ਨੂੰ ਲਗਤਾਰ ਸ਼ੇਅਰ ਕੀਤਾ ਜਾ ਰਿਹਾ ਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਵੀ ਇਹ ਵੀਡੀਓ ਖੂਬ ਪਸੰਦ ਆਵੇਗਾ ।

https://www.instagram.com/p/B-HZw0YnSR_/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network