ਅਦਿਤਿਆ ਨਰਾਇਣ ਨੇ ਆਪਣੇ ਹਨੀਮੂਨ ਦੀਆਂ ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ

written by Rupinder Kaler | December 19, 2020

ਅਦਿਤਿਆ ਨਰਾਇਣ ਆਪਣੀ ਪਤਨੀ ਸ਼ਵੇਤਾ ਅਗਰਵਾਲ ਦੇ ਨਾਲ ਹਨੀਮੂਨ 'ਤੇ ਗਏ ਹਨ। ਇਹ ਨਵ ਵਿਆਹਿਆ ਜੋੜਾ ਜੰਮੂ ਕਸ਼ਮੀਰ ਦੀਆ ਹਸੀਨ ਵਾਦੀਆਂ ਦਾ ਆਨੰਦ ਮਾਣ ਰਿਹਾ ਹੈ । ਅਦਿਤਿਆ ਨੇ ਹਾਲ ਹੀ ਵਿੱਚ ਆਪਣੇ ਹਨੀਮੂਨ ਦੀ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ ।ਇਹਨਾਂ ਤਸਵੀਰਾਂ ਵਿੱਚ ਅਦਿਤਿਆ ਨਾਰਾਇਣ ਅਤੇ ਸ਼ਵੇਤਾ ਅਗਰਵਾਲ ਨਜ਼ਰ ਆ ਰਹੇ ਹਨ। aditya-narayan ਹੋਰ ਪੜ੍ਹੋ :

Aditya Narayan ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਸੂਰਜ ਡੁੱਬਿਆ, ਅਰਾਮ, ਸ਼ਵੇਤਾ ਅਤੇ ਸ਼ਿਕਾਰਾ ਦਾ ਖੂਬਸੂਰਤ ਨਜ਼ਾਰਾ ?' ਫੋਟੋ ਵਿੱਚ, ਅਦਿਤਿਆ ਅਤੇ ਸ਼ਵੇਤਾ ਡਲ ਝੀਲ ਵਿੱਚ ਕਿਸ਼ਤੀ ਦੀ ਸਵਾਰੀ ਦਾ ਅਨੰਦ ਲੈਂਦੇ ਦਿਖਾਈ ਦੇ ਰਹੇ ਹਨ। ਅਦਿਤਿਆ ਦੀਆਂ ਇਹਗਨਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । aditya-narayan ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਦਿਤਿਆ ਨੇ ਸ਼੍ਰੀਨਗਰ ਦੀਆਂ ਗਲੀਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਸ਼ਵੇਤਾ ਨਾਲ ਦਿਖਾਈ ਦੇ ਰਹੇ ਹਨ । ਸੈਲਫੀ ਸਾਂਝੀ ਕਰਦੇ ਸਮੇਂ ਲਿਖਿਆ ਗਿਆ ਸੀ - 'ਹਨੀਮੂਨ ਦੀ ਸ਼ੁਰੂਆਤ ... ਧਰਤੀ' ਤੇ ਸਵਰਗ ਵਿਚ ਪਹਿਲੀ ਵਾਰ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਿਤਿਆ ਅਤੇ ਸ਼ਵੇਤਾ ਦਾ ਵਿਆਹ ਇਸ ਮਹੀਨੇ 1 ਦਸੰਬਰ ਨੂੰ ਹੋਇਆ ਸੀ। ਉਸ ਦੇ ਵਿਆਹ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋਈਆਂ ਸਨ ।

0 Comments
0

You may also like