ਆਦਿਤਿਆ ਨੇ ਸ਼ਵੇਤਾ ਅਗਰਵਾਲ ਨੂੰ ਪੇਕੇ ਭੇਜਣ ਦੀ ਦਿੱਤੀ ਧਮਕੀ

written by Rupinder Kaler | December 07, 2020

ਆਦਿਤਿਆ ਅਤੇ ਸ਼ਵੇਤਾ ਅਗਰਵਾਲ ਨੇ 1 ਦਸੰਬਰ ਨੂੰ ਵਿਆਹ ਕਰਵਾਇਆ ਸੀ । ਇਸ ਸਭ ਦੇ ਚਲਦੇ ਆਦਿਤਿਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ।ਇਸ ਵੀਡੀਓ ਵਿੱਚ ਉਹ ਆਪਣੀ ਪਤਨੀ ਨੂੰ ਆਪਣੇ ਪੇਕੇ ਭੇਜਣ ਦੀ ਧਮਕੀ ਦੇ ਰਿਹਾ ਹੈ। ਹੋਰ ਪੜ੍ਹੋ :

Aditya Narayan ਇਸ ਵੀਡੀਓ ਵਿੱਚ ਆਦਿਤਿਆ ਸ਼ਵੇਤਾ ਅਗਰਵਾਲ ਨੂੰ ਕਹਿ ਰਹੇ ਹਨ "ਟੇਸਟ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਆਪਣੇ ਸਹੁਰੇ ਚਲੇ ਜਾਵੇ ..." ਆਦਿਤਿਆ ਨਾਰਾਇਣ ਡਾਇਲਾਗ ਭੁੱਲ ਜਾਂਦੇ ਹਨ ਅਤੇ ਪੇਕੇ ਦੀ ਬਜਾਏ ਸਹੁਰੇ ਕਹਿ ਦਿੰਦੇ ਹਨ। ਆਪਣੀ ਗਲਤੀ ਨੂੰ ਸੁਧਾਰਨ ਤੋਂ ਬਾਅਦ ਉਹ ਆਪਣੀ ਪਤਨੀ ਸ਼ਵੇਤਾ ਅਗਰਵਾਲ ਨੂੰ ਕਹਿੰਦੇ ਹਨ, "ਟੇਸਟ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਆਪਣੇ ਪੇਕਿਆਂ ਚਲੇ ਜਾਵੇ।" Aditya Narayan ਇਸ ਵੀਡੀਓ ਨੂੰ ਦੋਹਾਂ ਦੇ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਵਿਆਹ ਤੋਂ ਬਾਅਦ ਹੁਣ ਆਦਿਤਿਆ ਅਤੇ ਸ਼ਵੇਤਾ ਆਪਣੇ ਹਨੀਮੂਨ ਦੀ ਤਿਆਰੀ ਕਰ ਰਹੇ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਆਦਿਤਿਆ ਨਰਾਇਣ ਨੇ ਆਪਣੇ ਹਨੀਮੂਨ ਬਾਰੇ ਗੱਲ ਕਰਦਿਆਂ ਕਿਹਾ, "ਅਸੀਂ ਆਪਣੇ ਹਨੀਮੂਨ ਲਈ ਇੱਕ ਨਹੀਂ, ਦੋ ਨਹੀਂ ਬਲਕਿ ਤਿੰਨ ਥਾਵਾਂ 'ਤੇ ਜਾਵਾਂਗੇ।"

0 Comments
0

You may also like