ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਆਦਿਤਿਆ ਰਾਜਪੂਤ ਹੈ ਕੈਟਰੀਨਾ ਦਾ ਫੈਨ, ਕੈਟਰੀਨਾ ਨੂੰ ਖੁਦ ਦੀ ਦੱਸਦਾ ਹੈ ਪਤਨੀ

written by Shaminder | July 25, 2022

ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ (Katrina Kaif) ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ । ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਮਨਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ । ਇਹ ਸ਼ਖਸ ਲਖਨਊ ਦਾ ਰਹਿਣ ਵਾਲਾ ਹੈ ਅਤੇ ਕੈਟਰੀਨਾ ਦਾ ਬਹੁਤ ਵੱਡਾ ਫੈਨ ਹੈ ।

Katrina Kaif, Vicky Kaushal get death threats, case registered Image Source: Instagram

ਹੋਰ ਪੜ੍ਹੋ : ਵਿੱਕੀ ਕੌਸ਼ਲ ਨੂੰ ਮਿਲ ਕੇ ਭਾਵੁਕ ਹੋਈ ਫੀਮੇਲ ਫੈਨ, ਵੀਡੀਓ ਹੋ ਰਿਹਾ ਵਾਇਰਲ

ਆਦਿਤਿਆ ਰਾਜਪੂਤ ਨਾਂਅ ਦਾ ਇਹ ਸ਼ਖਸ ਕੈਟਰੀਨਾ ਨੂੰ ਆਪਣੀ ਪਤਨੀ ਦੱਸਦਾ ਹੈ ਅਤੇ ਉਹ ਖੁਦ ਨੂੰ ਬਾਲੀਵੁੱਡ ਕਿੰਗ ਵੀ ਆਖਦਾ ਹੈ ।ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੈਟਰੀਨਾ ਦੇ ਨਾਲ ਐਡਿਟ ਕਰਕੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਉਸਨੇ ਕੈਪਸ਼ਨ ‘ਚ ਕੈਟਰੀਨਾ ਨੂੰ ਆਪਣੀ ਪਤਨੀ ਵੀ ਦੱਸਿਆ ਹੈ ।

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਮਾਲਦੀਵ ਤੋਂ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਜ਼ ਨੂੰ ਆ ਰਹੀਆਂ ਨੇ ਪਸੰਦ

ਮਨਵਿੰਦਰ ਦਾ ਇੰਸਟਾ ਅਕਾਊਂਟ ਦੇਖੋ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਉਹ ਕੈਟਰੀਨਾ ਦੇ ਪਿਆਰ 'ਚ ਕਿੰਨਾ ਪਾਗਲ ਹੈ। ਮਨਵਿੰਦਰ ਦਾ ਇੰਸਟਾ ਅਕਾਊਂਟ ਰਾਜਾ ਆਦਿਤਿਆ ਰਾਜਪੂਤ ਦੇ ਨਾਮ ਨਾਲ ਹੈ। ਦੋਸ਼ੀ ਦੇ ਇਸ ਨਾਂ ਦੇ ਦੋ ਖਾਤੇ ਹਨ ਅਤੇ ਆਪਣੇ ਬਾਇਓ ਵਿਚ ਉਸ ਨੇ ਕੈਟਰੀਨਾ ਨੂੰ ਆਪਣੀ ਪਤਨੀ ਅਤੇ ਪ੍ਰੇਮਿਕਾ ਦੱਸਿਆ ਹੈ।

ਉਹ ਆਪਣੇ ਆਪ ਨੂੰ ਕੈਟਰੀਨਾ ਦੇ ਬਿਊਟੀ ਬ੍ਰਾਂਡ ਕੇਬੀਕੈਟਰੀਨਾ ਦਾ ਮਾਲਕ ਵੀ ਦੱਸਦਾ ਹੈ। ਦੱਸ ਦਈਏ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਅੱਜ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ । ਜਿਸ ਤੋਂ ਬਾਅਦ ਉਸ ਦੀ ਭਾਲ ਕਰਦੇ ਹੋਏ ਪੁਲਿਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

You may also like