ਪਰੇਸ਼ ਰਾਵਲ ਦੇ ਬੇਟੇ ਆਦਿੱਤਆ ਰਾਵਲ ਬਾਲੀਵੁੱਡ ਵਿੱਚ ਰੱਖਣ ਜਾ ਰਹੇ ਹਨ ਕਦਮ, ਇਸ ਫ਼ਿਲਮ ’ਚ ਆਉਣਗੇ ਨਜ਼ਰ

Written by  Rupinder Kaler   |  April 08th 2020 11:37 AM  |  Updated: April 08th 2020 11:37 AM

ਪਰੇਸ਼ ਰਾਵਲ ਦੇ ਬੇਟੇ ਆਦਿੱਤਆ ਰਾਵਲ ਬਾਲੀਵੁੱਡ ਵਿੱਚ ਰੱਖਣ ਜਾ ਰਹੇ ਹਨ ਕਦਮ, ਇਸ ਫ਼ਿਲਮ ’ਚ ਆਉਣਗੇ ਨਜ਼ਰ

ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਦੇ ਬੇਟੇ ਆਦਿੱਤਆ ਰਾਵਲ ਬਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੇ ਹਨ । ਉਹਨਾਂ ਦੀ ਫ਼ਿਲਮ ‘ਬਮਫਾੜ’ ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦਾ ਟਰੇਲਰ ਸਾਹਮਣੇ ਆ ਗਿਆ ਹੈ ਤੇ ਇਹ ਇਲਾਹਾਬਾਦ ਤੇ ਅਧਾਰਿਤ ਹੈ । ਆਦਿੱਤਆ ਤੋਂ ਇਲਾਵਾ ਇਸ ਫ਼ਿਲਮ ਵਿੱਚ ਵਿਜੇ ਵਰਮਾ, ਜਤਿਨ ਸਰਨਾ ਅਤੇ ਸ਼ਾਲਿਨੀ ਪਾਂਡੇ ਹੈ ।

https://www.instagram.com/p/B-on32-J9aL/

ਫ਼ਿਲਮ ਦਾ ਨਿਰਦੇਸ਼ਨ ਰੰਜਨ ਚੰਦੇਲ ਨੇ ਕੀਤਾ ਹੈ ਤੇ ਇਸ ਨੂੰ ਅਨੁਰਾਗ ਕਸ਼ਯਪ ਪੇਸ਼ ਕਰ ਰਹੇ ਹਨ । ਆਦਿੱਤਆ ਨੇ ਆਪਣੇ ਫ਼ਿਲਮੀ ਸ਼ੁਰੂਆਤ ਬਾਰੇ ਗੱਲ ਕਰਦੇ ਹੋਏ ਦੱਸਿਆ ਹੈ ਕਿ ‘ਸਕੂਲ ਸਮੇਂ ਉਸ ਨੂੰ ਕ੍ਰਿਕੇਟ ਬਹੁਤ ਵਧੀਆ ਲੱਗਦਾ ਸੀ ਪਰ ਬਾਅਦ ਵਿੱਚ ਫੁੱਟਬਾਲ ਖੇਡਣਾ ਸ਼ੁਰੂ ਕੀਤਾ । ਮੈਂ ਮੁੰਬਈ ਤੇ ਮਹਾਰਾਸ਼ਟਰ ਲਈ ਖੇਡ ਚੁੱਕਿਆਂ ਹਾਂ ।

https://www.instagram.com/p/BxryHI5pbBN/

ਮੈਂ ਮੁੰਬਈ ਯੂਨੀਵਰਸਿਟੀ ਟੀਮ ਦਾ ਕਪਤਾਨ ਵੀ ਰਹਿ ਚੁੱਕਿਆਂ ਹਾਂ ਪਰ ਮੇਰੀ ਦਿਲਚਸਪੀ ਬਾਅਦ ਵਿੱਚ ਥਿਏਟਰ ਵੱਲ ਹੋ ਗਈ । ਫਿਰ ਮੇਰਾ ਰੁਝਾਨ ਫ਼ਿਲਮਾਂ ਵੱਲ ਹੋ ਗਿਆ । ਮੇਰੇ ਮਾਤਾ ਪਿਤਾ ਵੀ ਥਿਏਟਰ ਬੈਕਗਰਾਊਂਡ ਨਾਲ ਸਬੰਧ ਰੱਖਦੇ ਹਨ ਮੈਂ ਉਹਨਾਂ ਦੀ ਪ੍ਰਫਾਰਮੈਂਸ ਨੂੰ ਕਈ ਵਾਰ ਥਿਏਟਰ ਵਿੱਚ ਦੇਖਿਆ ਹੈ ।

https://www.instagram.com/p/Byme-grF7vH/

ਮੈਂ ਖੁਦ ਵੀ ਸਕੂਲ ਤੇ ਕਾਲਜ ਵਿੱਚ ਥਿਏਟਰ ਕੀਤਾ ਹੈ । ਮੇਰੇ ਮਾਤਾ ਪਿਤਾ ਨੇ ਹਮੇਸ਼ਾ ਮੈਨੂੰ ਸਪੋਟ ਕੀਤਾ ਹੈ ਤੇ ਉਹ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਮੈਂ ਇਸ ਪ੍ਰੋਫੈਸ਼ਨ ਵਿੱਚ ਕਦਮ ਰੱਖ ਰਿਹਾ ਹਾਂ। ਪਰ ਉਹਨਾਂ ਨੇ ਇਹ ਸਾਫ ਕਿਹਾ ਹੈ ਕਿ ਇਹ ਮੇਰੀ ਯਾਤਰਾ ਹੈ ਤੇ ਮੈਨੂੰ ਆਪਣੇ ਫ਼ੈਸਲੇ ਜ਼ਿੰਮੇਵਾਰੀ ਨਾਲ ਲੈਣੇ ਹੋਣਗੇ’ ।

https://www.instagram.com/p/B9Dznb3JlEV/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network