ਪੈਰ ਗਵਾਉਣ ਤੋਂ ਬਾਅਦ ਇਸ ਬੱਚੇ ਨੂੰ ਮਿਲਿਆ ਅਜਿਹਾ ਤੋਹਫ਼ਾ ਕਿ ਖ਼ੁਸ਼ੀ 'ਚ ਹਸਪਤਾਲ 'ਚ ਹੀ ਪਾਉਣ ਲੱਗਿਆ ਭੰਗੜੇ, ਦੇਖੋ ਵੀਡੀਓ

written by Aaseen Khan | May 07, 2019

ਪੈਰ ਗਵਾਉਣ ਤੋਂ ਬਾਅਦ ਇਸ ਬੱਚੇ ਨੂੰ ਮਿਲਿਆ ਅਜਿਹਾ ਤੋਹਫ਼ਾ ਕਿ ਖ਼ੁਸ਼ੀ 'ਚ ਹਸਪਤਾਲ 'ਚ ਹੀ ਪਾਉਣ ਲੱਗਿਆ ਭੰਗੜੇ, ਦੇਖੋ ਵੀਡੀਓ : ਜ਼ਿੰਦਗੀ 'ਚ ਕਈ ਵਾਰ ਅਜਿਹੇ ਮੋੜ ਆ ਜਾਂਦੇ ਹਨ ਜਿਸ ਨਾਲ ਪੂਰੀ ਦੁਨੀਆਂ ਹੀ ਬਦਲ ਜਾਂਦੀ ਹੈ। ਕਈ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਨੇ ਜਿਸ ਨਾਲ ਲੋਕ ਆਪਣਾ ਆਤਮ ਵਿਸ਼ਵਾਸ਼ ਹੀ ਗੁਆ ਬੈਠਦੇ ਹਨ, ਤੇ ਕਈ ਲੋਕ ਉਸ ਤੋਂ ਵਾਪਿਸ ਉੱਭਰ ਨਹੀਂ ਪਾਉਂਦੇ। ਦੁਨੀਆਂ ਭਰ 'ਚ ਬਹੁਤ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿੰਨ੍ਹਾਂ ਨੂੰ ਸੁਣ ਮਨ ਉਦਾਸ ਹੋ ਜਾਂਦਾ ਹੈ।

ਪਰ ਅਜਿਹੇ 'ਚ ਸ਼ੋਸ਼ਲ ਮੀਡੀਆ 'ਤੇ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਨਿਰਾਸ਼ਾ ਨਹੀਂ ਬਲਕਿ ਹੌਂਸਲੇ ਨਾਲ ਭਰ ਉਠੋਗੇ। ਜੀ ਹਾਂ, ਅਫ਼ਗ਼ਾਨਿਸਤਾਨ 'ਚ ਬਾਰੂਦੀ ਸੁਰੰਗ 'ਚ ਇੱਕ ਬੱਚਾ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਇਸ ਦੁਰਘਟਨਾ 'ਚ ਉਹ ਬੱਚਾ ਆਪਣਾ ਇੱਕ ਪੈਰ ਗੁਆ ਬੈਠਾ। ਉਸ ਤੋਂ ਬਾਅਦ ਜਦੋਂ ਉਸ ਨੂੰ 'ਪ੍ਰੋਥੈਸਟਿਕ ਪੈਰ' ਯਾਨੀ ਨਕਲੀ ਪੈਰ ਮਿਲਿਆ ਤੇ ਉਸ 'ਤੇ ਖੜ੍ਹਾ ਹੋਇਆ ਤਾਂ ਖੁਸ਼ੀ ਨਾਲ ਨੱਚਣ ਲੱਗ ਗਿਆ। ਇਹ ਬੱਚਾ ਇਹਨਾਂ ਖੁਸ਼ ਹੋ ਰਿਹਾ ਹੈ ਕਿ ਇਸ ਨੇ ਹਸਪਤਾਲ 'ਚ ਹੀ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ।

ਹੋਰ ਵੇਖੋ : ਜਲੰਧਰ ਤੇਂਦੂਆ ਮਾਮਲਾ - ਜੇ ਕਿਸੇ ਯੌਰਪ ਦੇਸ਼ 'ਚ ਹੁੰਦਾ ਗੋਰਿਆਂ ਨੇ 10 ਮਿੰਟ ਲੌਣੇ ਸੀ ਫੜਨ ਨੂੰ - ਰੇਸ਼ਮ ਸਿੰਘ ਅਨਮੋਲ

ਇਸ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਅਦਾਕਾਰਾ ਗੌਹਰ ਖ਼ਾਨ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ। ਉਹਨਾਂ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ 'ਯਾ ਅੱਲ੍ਹਾ ! ਜ਼ਿੰਦਗੀ ਦੀ ਖੁਸ਼ੀ ! ਭੋਲਾਪਣ...ਇਸ ਨੂੰ ਆਸ਼ੀਰਵਾਦ' ਜਿਸ ਵੀਡੀਓ ਨੂੰ ਗੌਹਰ ਖ਼ਾਨ ਨੇ ਸਾਂਝੀ ਕੀਤੀ ਹੈ ਉਸ ਤੋਂ ਇਸ ਬੱਚੇ ਬਾਰੇ ਜਾਣਕਾਰੀ ਮਿਲੀ ਹੈ। ਇਹ ਬੱਚਾ ਉਹਨਾਂ ਲੋਕਾਂ ਲਈ ਮਿਸਾਲ ਹੈ ਜਿਹੜੇ ਅਜਿਹੀਆਂ ਘਟਨਾਵਾਂ ਹੋਣ 'ਤੇ ਜ਼ਿੰਦਗੀ ਤੋਂ ਹਾਰ ਜਾਂਦੇ ਹਨ। ਬੱਚਾ ਸਿਖਾਉਂਦਾ ਹੈ ਕਿ ਜ਼ਿੰਦਗੀ ਬਹੁਤ ਵੱਡੀ ਇਸ ਨੂੰ ਹਮੇਸ਼ਾ ਖੁਸ਼ੀ ਨਾਲ ਜਿਉਣਾ ਚਾਹੀਦਾ ਹੈ।

0 Comments
0

You may also like