ਅਫਸਾਨਾ ਖਾਨ ਤੇ ਸਾਜ਼ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ, ਦੋਸਤਾਂ ਨਾਲ ਜਸ਼ਨ ਮਨਾਉਂਦੀ ਨਜ਼ਰ ਆਈ ਨਵ ਵਿਆਹੀ ਜੋੜੀ

written by Pushp Raj | February 20, 2022

ਮਸ਼ਹੂਰ ਪੰਜਾਬੀ ਗਾਇਕ ਜੋੜੀ ਅਫਸਾਨਾ ਖ਼ਾਨ ਤੇ ਸਾਜ਼ ਸ਼ਰਮਾ 19 ਫਰਵਰੀ ਨੂੰ ਵਿਆਹ ਬੰਧਨ 'ਚ ਬੱਝ ਗਏ। ਇਸ ਜੋੜੀ ਦੇ ਵਿਆਹ ਵਿੱਚ ਕਈ ਬਾਲੀਵੁੱਡ ਸੈਲੇਬਸ ਤੇ ਪੰਜਾਬੀ ਇੰਡਸਟਰੀ ਦੇ ਕਈ ਲੋਕ ਸ਼ਾਮਲ ਹੋਏ। ਹੁਣ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਇਸ ਗਾਇਕ ਕਪਲ ਦੇ ਵਿਆਹ ਵਿੱਚ ਹਿਮਾਂਸ਼ੀ ਖੁਰਾਨਾ, ਰਾਖੀ ਸਾਵੰਤ, ਉਮਰ ਰਿਆਜ਼ , ਰਸ਼ਮੀ ਦੇਸਾਈ ਸਣੇ ਕਈ ਹੋਰਨਾਂ ਬਾਲੀਵੁੱਡ ਤੇ ਪੌਲੀਵੁੱਡ ਦੇ ਸੈਲੇਬਸ ਨੇ ਹਿੱਸਾ ਲਿਆ। ਇਸ ਦੌਰਾਨ ਅਫਸਾਨਾ ਪੀਚ ਰੰਗ ਦੇ ਲਹਿੰਗਾ ਪਾ ਕੇ ਤੇ ਹੱਥਾਂ ਵਿੱਚ ਚੂੜਾ ਸਜਾ ਕੇ ਦੁਲਹਨ ਵਜੋਂ ਬੇਹੱਦ ਖੂਬਸੂਰਤ ਨਜ਼ਰ ਆਈ। ਇਸ ਦੇ ਨਾਲ ਹੀ ਸਾਜ਼ ਵੀ ਕੜਾਈ ਵਾਲੀ ਸ਼ੇਰਵਾਨ ਸੂਟ ਤੇ ਸਿਹਰਾ ਸਜਾ ਕੇ ਹੈਂਡਸਮ ਨਜ਼ਰ ਆਏ।

Image Source: Instagram

ਅਫਸਾਨਾ ਤੇ ਸਾਜ਼ ਦੇ ਵਿਆਹ ਵਿੱਚ ਹਿਮਾਂਸ਼ੀ, ਉਮਰ ਰਿਆਜ਼ ਰਸ਼ਮੀ ਦੇਸਾਈ, ਰਾਖੀ ਸਾਵੰਤ ਜਮ ਕੇ ਡਾਂਸ ਕੀਤਾ ਤੇ ਮਸਤੀ ਕੀਤੀ। ਇਸ ਦੌਰਾਨ ਨਵ ਵਿਆਹੀ ਜੋੜੀ ਵੀ ਸਟੇਜ਼ ਤੇ ਆਪਣੇ ਗੀਤ ਗਾ ਕੇ ਦੋਸਤਾਂ ਨਾਲ ਵਿਆਹ ਦਾ ਜਸ਼ਨ ਮਨਾਉਂਦੀ ਨਜ਼ਰ ਆਈ।

Image Source: Instagram

ਹੋਰ ਪੜ੍ਹੋ : ਦਿ ਕਪਿਲ ਸ਼ਰਮਾ ਸ਼ੋਅ 'ਚ ਪਹੁੰਚੀ ਨੇਹਾ ਧੂਪੀਆ ਨੇ ਦੱਸੇ ਆਪਣੇ ਕਈ ਰਾਜ਼, ਦਰਸ਼ਕ ਸੁਣ ਕੇ ਰਹਿ ਗਏ ਹੈਰਾਨ

ਅਫਸਾਨਾ ਖਾਨ  ਨੇ ਵੀ ਸੋਸ਼ਲ ਮੀਡੀਆ ‘ਤੇ ਵਿਆਹ ਤੋਂ ਬਾਅਦ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ 'ਤੇ  ਸਾਂਝੀਆਂ ਕੀਤੀਆਂ ਹਨ । ਇਸ ‘ਚ ਦੋਵੇਂ ਇੱਕ ਦੂਜੇ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ ।ਅਫਸਾਨਾ ਖਾਨ ਤੇ ਸਾਜ਼ ਦੇ ਵਿਆਹ ‘ਚ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਜੋੜੀ ਦੀਆਂ ਖੁਸ਼ੀਆਂ ‘ਚ ਸ਼ਾਮਿਲ ਹੋਏ । ਅਫਸਾਨਾ ਨੇ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ , " ਸਾਡੀ ਜ਼ਿੰਦਗੀ ਦੀ ਨਵੀਂ ਤੇ ਖੁਸ਼ਹਾਲ ਸ਼ੁਰੂਆਤ।"

Image Source: Instagram

ਅਫਸਾਨਾ ਖਾਨ ਦੇ ਫੈਨਜ਼ ਵੀ ਇਸ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਡ ਸਨ ਅਤੇ ਜੋੜੀ ਦੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ । ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਹਰ ਕੋਈ ਦੋਹਾਂ ਨੂੰ ਜ਼ਿੰਦਗੀ ਦੇ ਨਵੇਂ ਸਫਰ ਲਈ ਵਧਾਈਆਂ ਦੇ ਰਿਹਾ ਹੈ । ਦੱਸ ਦਈਏ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਹੈ ਅਤੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਉਸ ਨੇ ਕਈ ਹਿੱਟ ਗੀਤ ਦਿੱਤੇ ਹਨ।

You may also like