ਆਪਣੀ ਮੰਗਣੀ ’ਤੇ ਭੈਣਾਂ ਨਾਲ ਲੋਕ ਗੀਤ ਗਾਉਂਦੇ ਹੋਏ ਭਾਵੁਕ ਹੋ ਗਈ ਅਫ਼ਸਾਨਾ ਖ਼ਾਨ

written by Rupinder Kaler | March 02, 2021

ਅਫ਼ਸਾਨਾ ਖ਼ਾਨ ਦੀ ਹਾਲ ਹੀ ਵਿੱਚ ਮੰਗਣੀ ਕਰਵਾਈ ਹੈ । ਜਿਸ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ । ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਅਫ਼ਸਾਨਾ ਖ਼ਾਨ ਦੇ ਪ੍ਰਸ਼ੰਸਕ ਅਫ਼ਸਾਨਾ ਨੂੰ ਲਗਤਾਰ ਸੋਸ਼ਲ ਮੀਡੀਆ ਤੇ ਵਧਾਈ ਦੇ ਰਹੇ ਹਨ ।

inside image of afsana khan got engagement Image from Afsana Khan's instagram

ਹੋਰ ਪੜ੍ਹੋ :

ਹਰਸ਼ਦੀਪ ਕੌਰ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਦੇ ਰਹੇ ਵਧਾਈ

Afsana Khan Shared Her new Love pics with Singer Saajz Image from Afsana Khan's instagram

ਅਫ਼ਸਾਨਾ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਲਗਾਤਾਰ ਲੋਕ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਉਹ ਆਪਣੇ ਪ੍ਰਤੀਕਰਮ ਦੇ ਰਹੇ ਹਨ । ਪਰ ਅਫ਼ਸਾਨਾ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਵੀਡੀਓ ਤੇ ਤਸਵੀਰਾਂ ਵਿੱਚ ਇੱਕ ਵੀਡੀਓ ਬਹੁਤ ਹੀ ਖ਼ਾਸ ਹੈ । ਇਸ ਵੀਡੀਓ ਵਿੱਚ ਅਫ਼ਸਾਨਾ ਖ਼ਾਨ ਆਪਣੀਆਂ ਭੈਣਾਂ ਨਾਲ ਮਿਲ ਕੇ ਸੁਹਾਗ ਤੇ ਪ੍ਰਚਲਿਤ ਲੋਕ ਗੀਤ ਗਾ ਰਹੀ ਹੈ ।

inside image of afsana khan and saajz ring cermony pic Image from Afsana Khan's instagram

ਇਹਨਾਂ ਗੀਤਾਂ ਨੂੰ ਗਾਉਂਦੇ ਹੋਏ ਅਫ਼ਸਾਨਾ ਭਾਵੁਕ ਨਜ਼ਰ ਆਉਂਦੀ ਹੈ । ਅਫ਼ਸਾਨਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਵਿੱਚ ਹਰ ਕੋਈ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫ਼ਸਾਨਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਮੈਨੂੰ ਹਰ ਖੁਸ਼ੀ ਦੇਣ ਲਈ ਮੇਰੇ ਪਰਿਵਾਰ ਦਾ ਧੰਨਵਾਦ’ ।

 

View this post on Instagram

 

A post shared by Afsana Khan 🌟🎤 (@itsafsanakhan)

0 Comments
0

You may also like