ਚੱਲਦੇ ਸ਼ੋਅ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਫੁੱਟ-ਫੁੱਟ ਕੇ ਰੋ ਪਈ ਅਫਸਾਨਾ ਖ਼ਾਨ, ਦੇਖੋ ਵੀਡੀਓ
ਚੱਲਦੇ ਸ਼ੋਅ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਫੁੱਟ-ਫੁੱਟ ਕੇ ਰੋ ਪਈ ਅਫਸਾਨਾ ਖ਼ਾਨ, ਦੇਖੋ ਵੀਡੀਓ
Afsana Khan Gets Emotional to remembering Sidhu Moose Wala: ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਸ਼ੋਅ ਦੇ ਦੌਰਾਨ ਹੀ ਰੋ ਪਈ, ਉਹ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਰੋ ਪਈ। ਇੱਕ ਔਰਤ ਨੇ ਸਟੇਜ਼ 'ਤੇ ਆ ਕੇ ਅਫਸਾਨਾ ਖ਼ਾਨ ਨੂੰ ਹੌਸਲਾ ਦਿੱਤਾ ਅਤੇ ਸਮਝਾਇਆ।


ਮੰਢਾਲੀ ਮੇਲੇ 'ਚ ਗਾਇਕਾ ਅਫਸਾਨਾ ਖ਼ਾਨ ਜੋ ਕਿ ਆਪਣੀ ਹਾਜ਼ਰੀ ਲਗਾਉਣ ਗਈ ਸੀ। ਜਿੱਥੇ ਉਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਈ ਗੀਤ ਗਾਏ ਅਤੇ ਆਪਣੇ ਭਾਰ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੁੰਦੀ ਵੀ ਨਜ਼ਰ ਆਈ।
ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਦਾ ਖ਼ਾਸ ਰਿਸ਼ਤਾ ਸੀ। ਅਫਸਾਨਾ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਬਣਾਇਆ ਹੋਇਆ ਸੀ। ਉਹ ਹਰ ਸਾਲ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨਣ ਲਈ ਮੂਸੇ ਪਿੰਡ ਜਾਂਦੀ ਸੀ। ਦੋਵਾਂ ਨੇ ਇਕੱਠੇ ਕਈ ਗੀਤ ਵੀ ਗਾਏ ਸਨ।

ਦੱਸ ਦਈਏ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਭਰਦਾ ਹੋਇਆ ਸਿਤਾਰਾ ਸਿੱਧੂ ਮੂਸੇਵਾਲਾ ਜਿਸ ਨੇ ਦੁਨੀਆ ਦੇ ਕੋਨੇ-ਕੋਨੇ ਪੰਜਾਬੀ ਮਿਊਜ਼ਿਕ ਨੂੰ ਪਹੁੰਚਾ ਦਿੱਤਾ ਸੀ। ਪਰ 29 ਮਈ ਲਈ ਪੰਜਾਬੀਆਂ ਨੇ ਇਸ ਅਣਮੁੱਲੇ ਹੀਰੇ ਨੂੰ ਗੁਆ ਦਿੱਤਾ। ਮਈ ਮਹੀਨੇ ਦੀ 29 ਤਰੀਕ ਨੂੰ ਸ਼ਾਰਪ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
