ਰਣਦੀਪ ਹੁੱਡਾ ਨੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਅੰਤਿਮ ਅਰਦਾਸ ਅਤੇ ਭੋਗ ਦੀ ਦੱਸੀ ਤਰੀਕ, ਸੱਦਾ ਪੱਤਰ ‘ਚ ਲਿਖਿਆ 'ਭਰਾ', ਦਰਸ਼ਕ ਹੋਏ ਭਾਵੁਕ

written by Lajwinder kaur | July 01, 2022

ਇਸ ਮਤਲਬੀ ਦੁਨੀਆ ‘ਚ ਜਿੱਥੇ ਸਕੇ ਰਿਸ਼ਤੇ ਵੀ ਸਾਥ ਛੱਡ ਦਿੰਦੇ ਨੇ ਉੱਥੇ ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਇੱਕ ਅਜਿਹੀ ਮਿਸਾਲ ਦਿਖਾ ਦਿੱਤੀ ਹੈ। ਜਿਸ ਦੀ ਤਾਰੀਫ ਕੀਤੇ ਬਿਨਾ ਕੋਈ ਨਹੀਂ ਰਹਿ ਪਾਏਗਾ। ਜੀ ਹਾਂ ਇਸ ਐਕਟਰ ਨੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨਾਲ ਕੀਤਾ ਆਪਣਾ ਕੀਤਾ ਵਾਅਦਾ ਏਨੇ ਦਿਲ ਤੋਂ ਨਿਭਾਇਆ ਹੈ, ਜਿਸ ਨੂੰ ਦੇਖਕੇ ਦਰਸ਼ਕ ਵੀ ਭਾਵੁਕ ਹੋ ਗਏ ਹਨ।

ਹੋਰ ਪੜ੍ਹੋ : ਮੰਦਿਰਾ ਬੇਦੀ ਦੇ ਮਰਹੂਮ ਪਤੀ ਦੀ ਪਹਿਲੀ ਬਰਸੀ ‘ਤੇ ਗੁਰਦੁਆਰਾ ਸਾਹਿਬ ‘ਚ ਰੱਖਵਾਏ ਅਖੰਡ ਪਾਠ ਦਾ ਪਿਆ ਭੋਗ, ਅਦਾਕਾਰਾ ਨੇ ਬੱਚਿਆਂ ਦੇ ਨਾਲ ਛਕਿਆ ਲੰਗਰ

randeep hooda emotional note for sister dalbir kaur

ਰਣਦੀਪ ਹੁੱਡਾ ਨੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਅੰਤਿਮ ਅਰਦਾਸ ਅਤੇ ਭੋਗ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪੋਸਟ ਪਾਈ ਹੈ ਤੇ ਅੰਤਿਮ ਅਰਦਾਸ ਵਾਲਾ ਸੱਦਾ ਪੱਤਰ ਸਾਂਝਾ ਕੀਤਾ ਹੈ। ਦਲਬੀਰ ਕੌਰ ਦੀ 25 ਜੂਨ ਐਤਵਾਰ ਨੂੰ ਅੰਮ੍ਰਿਤਸਰ ਨੇੜੇ ਭਿੱਖੀਵਿੰਡ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰਣਦੀਪ ਜਲਦੀ ਹੀ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਪਿੰਡ ਪਹੁੰਚਿਆ ਅਤੇ ਆਪਣੀ ਭੈਣ ਦਲਬੀਰ ਕੌਰ ਨਾਲ ਕੀਤਾ ਵਾਅਦਾ ਪੂਰਾ ਕੀਤਾ।

ਦੱਸ ਦਈਏ ਰਣਦੀਪ ਹੁੱਡਾ ਉਹੀ ਐਕਟਰ ਨੇ ਜਿਨ੍ਹਾਂ ਨੇ ਦਲਬੀਰ ਕੌਰ ਦੇ ਭਰਾ ਸਰਬਜੀਤ ਸਿੰਘ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਬਿਆਨ ਕੀਤਾ ਸੀ। ਰਣਦੀਪ ਹੁੱਡਾ ਨੇ ਫ਼ਿਲਮ ਸਰਬਜੀਤ ‘ਚ ਸਰਬਜੀਤ ਸਿੰਘ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ‘ਚ ਦਲਬੀਰ ਕੌਰ ਦਾ ਕਿਰਦਾਰ ਐਸ਼ਵਰਿਆ ਰਾਏ ਨੇ ਨਿਭਾਇਆ ਸੀ।

ਇਸ ਫ਼ਿਲਮ ਦੇ ਦੌਰਾਨ ਰਣਦੀਪ ਦਾ ਸਰਬਜੀਤ ਦੀ ਭੈਣ ਦਲਬੀਰ ਦੇ ਨਾਲ ਇੱਕ ਖ਼ਾਸ ਬੰਧਨ ਬਣ ਗਿਆ ਸੀ। ਦਲਬੀਰ ਕਹਿੰਦੀ ਸੀ  ਉਸਨੂੰ ਰਣਦੀਪ ਵਿੱਚ ਆਪਣਾ ਭਰਾ ਨਜ਼ਰ ਆਉਂਦਾ ਸੀ। ਉਸ ਨੇ ਰਣਦੀਪ ਨੂੰ 'ਮੋਢਾ' ਦੇਣ ਲਈ ਕਿਹਾ ਸੀ। ਰਣਦੀਪ ਹੁੱਡਾ ਨੇ ਭੈਣ ਨਾਲ ਕੀਤਾ ਵਾਅਦਾ ਪੂਰਾ ਕਰਦੇ ਹੋਏ ਅੰਤਿਮ ਰਸਮਾਂ 'ਚ ਸ਼ਾਮਿਲ ਹੋਇਆ। ਦਲਬੀਰ ਕੌਰ ਦੀ ਅਰਥੀ ਨੂੰ ਮੋਢਾ ਦਿੱਤਾ, ਫਿਰ ਚਿਖਾ ਨੂੰ ਅੱਗ ਵੀ ਦਿੱਤੀ।

ਉਸਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ, ਰਣਦੀਪ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਅੰਤਿਮ ਅਰਦਾਸ' ਲਈ ਸੱਦਾ ਪੱਤਰ ਸਾਂਝਾ ਕੀਤਾ ਹੈ। ਦੱਸ ਦਈਏ 4 ਜੁਲਾਈ ਨੂੰ ਦਲਬੀਰ ਸਿੰਘ ਦੀ ਅੰਤਿਮ ਅਰਦਾਸ ਤੇ ਭੋਗ ਪਾਇਆ ਜਾਵੇਗਾ। ਸੱਦਾ ਪੱਤਰ ਵਿੱਚ ਰਣਦੀਪ ਹੁੱਡਾ ਨੂੰ ਆਪਣੇ ਆਪ ਨੂੰ ਭਰਾ ਵਜੋਂ ਸ਼ਾਮਿਲ ਕੀਤਾ ਹੈ। ਇਹ ਸੱਦਾ ਪੱਤਰ ਦਰਸ਼ਕਾਂ ਨੂੰ ਕਾਫੀ ਭਾਵੁਕ ਕਰ ਰਿਹਾ ਹੈ।

 

View this post on Instagram

 

A post shared by Randeep Hooda (@randeephooda)

You may also like