ਮੰਦਿਰਾ ਬੇਦੀ ਦੇ ਮਰਹੂਮ ਪਤੀ ਦੀ ਪਹਿਲੀ ਬਰਸੀ ‘ਤੇ ਗੁਰਦੁਆਰਾ ਸਾਹਿਬ ‘ਚ ਰੱਖਵਾਏ ਅਖੰਡ ਪਾਠ ਦਾ ਪਿਆ ਭੋਗ, ਅਦਾਕਾਰਾ ਨੇ ਬੱਚਿਆਂ ਦੇ ਨਾਲ ਛਕਿਆ ਲੰਗਰ

written by Lajwinder kaur | July 01, 2022

ਬਾਲੀਵੁੱਡ ਅਤੇ ਟੀਵੀ ਜਗਤ ਦੇ ਨਾਮੀ ਅਦਾਕਾਰਾ ਮੰਦਿਰਾ ਬੇਦੀ ਜਿਨ੍ਹਾਂ ਨੇ ਪਿਛਲੇ ਸਾਲ ਆਪਣੇ ਪਤੀ ਰਾਜ ਕੌਸ਼ਲ ਨੂੰ ਗੁਆ ਦਿੱਤਾ ਸੀ। ਪਤੀ ਦਾ ਦਿਹਾਂਤ ਨੇ ਮੰਦਿਰਾ ਬੇਦੀ ਨੂੰ ਤੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਕਰਕੇ ਜਿਉ ਰਹੀ ਹੈ।

ਆਪਣੇ ਮਰਹੂਮ ਪਤੀ ਦੀ ਬਰਸੀ ਤੇ ਅਦਾਕਾਰਾ ਭਾਵੁਕ ਨਜ਼ਰ ਆਈ । ਉਨ੍ਹਾਂ ਨੇ ਆਪਣੇ ਪਤੀ ਰਾਜ ਕੌਸ਼ਲ ਦੀ ਪਹਿਲੀ ਤੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਰੱਖਵਾਇਆ ਹੋਇਆ ਸੀ। ਜਿਸਦੇ ਭੋਗ ਦੀਆਂ ਤਸਵੀਰਾਂ ਅਦਾਕਾਰਾ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਹਨ।

death annivearsary of raj kaushal

ਹੋਰ ਪੜ੍ਹੋ : ਟੀਵੀ ਜਗਤ ਦੀ ਇਸ ਮਸ਼ਹੂਰ ਅਦਾਕਾਰਾ ਦੇ ਰਸੋਈਏ ਨੇ ਛੁਰੇ ਨਾਲ ਜਾਨੋਂ ਮਾਰਨ ਦੀ ਦਿੱਤੀ ਧਮਕੀ, ਜਾਣੋ ਕੀ ਹੈ ਮਾਮਲਾ

ਆਪਣੇ ਪਤੀ ਦੀ ਆਤਮਾ ਦੀ ਸ਼ਾਂਤੀ ਦੇ ਲਈ ਉਨ੍ਹਾਂ ਨੇ ਅਖੰਡ ਪਾਠ ਰੱਖਵਾਇਆ ਹੋਇਆ ਸੀ। ਜਿਸਦਾ ਭੋਗ ਗੁਰਦੁਆਰਾ ਸਾਹਿਬ ‘ਚ ਹੀ ਪਾਇਆ ਗਿਆ। ਇਸ ਮੌਕੇ ਉਹ ਆਪਣੇ ਬੱਚਿਆਂ ਅਤੇ ਕੁਝ ਦੋਸਤਾਂ ਦੇ ਨਾਲ ਨਜ਼ਰ ਆਈ।

raj kaushal death anniversary

ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ ਤੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ- ‘ਅਖੰਡ ਪਾਠ ਦਾ ਭੋਗ ਤੇ ਲੰਗਰ... in Raj’s name... ਅੱਜ ਅਸੀਂ ਸਵੇਰੇ ਆਪਣੇ ਬੱਚਿਆਂ ਤੇ ਸਟਾਫ ਦੇ ਨਾਲ ਗੁਰਦੁਆਰਾ ਸਾਹਿਬ ਪਹੁੰਚੇ... #DhanGurunanak #satnamshriwaheguru’।

inside image of mandira bedi with kids

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਉਸ ‘ਚ ਮੰਦਿਰਾ ਆਪਣੇ ਬੱਚਿਆਂ ਅਤੇ ਸਟਾਫ ਨਾਲ ਲੰਗਰ ਛੱਕਦੀ ਹੋਈ ਨਜ਼ਰ ਆਈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਵੀ ਅਦਾਕਾਰਾ ਨੇ ਆਪਣੇ ਮਰਹੂਮ ਪਤੀ ਰਾਜ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਸੀ। ਮੰਦਿਰਾ ਅਤੇ ਰਾਜ ਦਾ ਵਿਆਹ ਸਾਲ 1999 ਹੋਇਆ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਮੰਦਿਰਾ ਇਕੱਲੀ ਆਪਣੇ ਦੋ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ।

 

 

View this post on Instagram

 

A post shared by Mandira Bedi (@mandirabedi)

You may also like