ਟੀਵੀ ਜਗਤ ਦੀ ਇਸ ਮਸ਼ਹੂਰ ਅਦਾਕਾਰਾ ਦੇ ਰਸੋਈਏ ਨੇ ਛੁਰੇ ਨਾਲ ਜਾਨੋਂ ਮਾਰਨ ਦੀ ਦਿੱਤੀ ਧਮਕੀ, ਜਾਣੋ ਕੀ ਹੈ ਮਾਮਲਾ

written by Lajwinder kaur | June 30, 2022

ਮਾਹੀ ਵਿਜ ਦੇ ਕੁਝ ਡਿਲੀਟ ਕੀਤੇ ਟਵੀਟ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੇ ਹਨ। ਇਨ੍ਹਾਂ ਟਵੀਟਸ 'ਚ ਉਸ ਨੇ ਲਿਖਿਆ ਕਿ ਉਸ ਦੇ ਰਸੋਈਏ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮਾਹੀ ਨੇ ਲਿਖਿਆ ਕਿ ਉਨ੍ਹਾਂ ਕੋਲ ਵੀਡੀਓ ਵੀ ਹੈ।

ਹੁਣ ਇੱਕ ਇੰਟਰਵਿਊ ਵਿੱਚ ਮਾਹੀ ਵਿਜ ਨੇ ਸਾਰੀ ਘਟਨਾ ਦੱਸੀ ਹੈ। ਉਸ ਨੇ ਦੱਸਿਆ ਕਿ ਇਹ ਰਸੋਈਏ ਪਿਛਲੇ ਕੁਝ ਸਮੇਂ ਤੋਂ ਉਸ ਕੋਲ ਕੰਮ ਕਰ ਰਿਹਾ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਚੋਰੀ ਵੀ ਕਰ ਰਿਹਾ ਸੀ। ਜਦੋਂ ਮਾਹੀ ਦੇ ਪਤੀ ਜੈ ਨੇ ਹਿਸਾਬ ਕਰਨਾ ਚਾਹਿਆ ਤਾਂ ਉਹ ਪੂਰੇ ਮਹੀਨੇ ਦੇ ਪੈਸੇ ਮੰਗਣ ਲੱਗਾ। ਇਸ ਗੱਲ ਨੂੰ ਲੈ ਕੇ ਗੱਲਬਾਤ ਵੱਧ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਗਿਆ।

insdie pic of tara jay bhanushali

ਹੋਰ ਪੜ੍ਹੋ : ਕੈਟਰੀਨਾ ਕੈਫ ਦੀ ਹਮਸ਼ਕਲ ਦਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਪ੍ਰਸ਼ੰਸਕ ਸਮਝੇ ਕੈਟਰੀਨਾ ਕੈਫ ਅਚਾਨਕ ਆਈ ਮੀਡੀਆ ਦੇ ਸਾਹਮਣੇ

jay and mahi

ਮਾਹੀ ਨੇ ਕਿਹਾ ਕਿ ਉਸ ਨੂੰ ਆਪਣੀ ਨਹੀਂ ਸਗੋਂ ਆਪਣੀ ਬੇਟੀ ਦੀ ਚਿੰਤਾ ਹੈ। ਮੀਡੀਆ ਰਿਪੋਰਟ ਮੁਤਾਬਕ ਮਾਹੀ ਵਿਜ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਨੈਨੀ ਨੇ ਉਨ੍ਹਾਂ ਨੂੰ ਇਸ ਕੁੱਕ ਬਾਰੇ ਸੁਚੇਤ ਕੀਤਾ ਸੀ। ਮਾਹੀ ਕਹਿੰਦੀ ਹੈ ਕਿ ਇਸ ਕੁੱਕ ਨੂੰ ਆਏ ਸਿਰਫ਼ ਤਿੰਨ ਦਿਨ ਹੋਏ ਸੀ ਅਤੇ ਸਾਨੂੰ ਉਸਦੀ ਚੋਰੀ ਤੋਂ ਸੁਚੇਤ ਰਹਿਣ ਬਾਰੇ ਕਹਿ ਦਿੱਤਾ ਗਿਆ ਸੀ।

ਉਹ ਆਪਣੇ ਪਤੀ ਜੈ ਭਾਨੂਸ਼ਾਲੀ ਨੂੰ ਦੱਸਣ ਦੀ ਉਡੀਕ ਕਰ ਰਹੀ ਸੀ। ਜਦੋਂ ਜੈ ਆਇਆ ਤਾਂ ਉਸ ਨੇ ਕੁੱਕ ਦਾ ਹਿਸਾਬ ਕਿਤਾਬ ਕਲੀਅਰ ਕਰਨਾ ਚਾਹਿਆ ਪਰ ਉਹ ਪੂਰੇ ਮਹੀਨੇ ਦੇ ਪੈਸੇ ਮੰਗਣ ਲੱਗਾ। ਜੈ ਨੇ ਕਾਰਨ ਦੱਸਿਆ ਤਾਂ ਉਸ ਨੇ ਕਿਹਾ, ਮੈਂ 200 ਬਿਹਾਰੀਆਂ ਨੂੰ ਖੜ੍ਹਾ ਕਰ ਦੇਵਾਂਗਾ...ਉਸ ਨੇ ਸ਼ਰਾਬ ਪੀਤੀ ਅਤੇ ਸਾਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ...ਅਸੀਂ ਪੁਲਿਸ ਕੋਲ ਵੀ ਗਏ।

ਮਾਹੀ ਨੇ ਦੱਸਿਆ ਕਿ ਉਕਤ ਵਿਅਕਤੀ ਉਨ੍ਹਾਂ ਨੂੰ ਫੋਨ ਕਰਕੇ ਧਮਕੀਆਂ ਦਿੰਦਾ ਰਿਹਾ। ਮਾਹੀ ਨੇ ਦੱਸਿਆ ਕਿ ਉਸ ਕੋਲ ਰਿਕਾਰਡਿੰਗ ਵੀ ਹੈ। ਅਦਾਕਾਰਾ ਨੇ  ਕਿਹਾ, ਇਨ੍ਹੀਂ ਦਿਨੀਂ ਆਲੇ-ਦੁਆਲੇ ਜੋ ਕੁਝ ਹੋ ਰਿਹਾ ਹੈ, ਉਹ ਉਸ ਤੋਂ ਡਰ ਗਈ ਹੈ...। ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਡਰੀ ਹੋਈ ਹਾਂ। ਮਾਹੀ ਨੇ ਕਿਹਾ, ਮੈਂ ਸੁਣਿਆ ਹੈ ਕਿ ਉਹ ਜ਼ਮਾਨਤ ਲੈ ਕੇ ਬਾਹਰ ਆਵੇਗਾ। ਉਸ ਨੂੰ ਡਰ ਹੈ ਕਿ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਮੇਰੇ ਪਰਿਵਾਰ ਜਾਂ ਮੇਰੀ ਧੀ ਤੋਂ ਬਦਲਾ ਲੈ ਸਕਦਾ ਹੈ। ਮਾਹੀ ਨੇ ਟਵੀਟ 'ਚ ਲਿਖਿਆ ਕਿ ਕੁੱਕ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

You may also like