ਅਫ਼ਸਾਨਾ ਖ਼ਾਨ ਨੇ ਜਿਸ ਰਿਆਲਟੀ ਸ਼ੋਅ ਤੋਂ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਉਸੇ ਸ਼ੋਅ ’ਚ ਬਣ ਕੇ ਆ ਰਹੀ ਹੈ ਜੱਜ

written by Rupinder Kaler | July 10, 2021

ਗਾਇਕਾ ਅਫ਼ਸਾਨਾ ਖ਼ਾਨ ਨੂੰ ਅੱਜ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਉਹਨਾਂ ਦਾ ਹਰ ਗਾਣਾ ਸੂਪਰ ਡੂਪਰ ਹਿੱਟ ਹੁੰਦਾ ਹੈ । ਇਸੇ ਕਰਕੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਉਹਨਾਂ ਦੀ ਆਵਾਜ਼ ਦਾ ਹਰ ਕੋਈ ਦੀਵਾਨਾ ਹੈ । ਅਫ਼ਸਾਨਾ ਨੂੰ ਇਸ ਮੁਕਾਮ ਤੇ ਪਹੁੰਚਣ ਲਈ ਵੱਡਾ ਸੰਘਰਸ਼ ਕਰਨਾ ਪਿਆ ਹੈ । ਅਫ਼ਸਾਨਾ ਨੇ ਜਿਸ ਦਾ ਖੁਲਾਸਾ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਕੇ ਕੀਤਾ ਹੈ ।

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਇੰਟਰਨੈਸ਼ਲਨ ਅਨਮੋਲ ਢਾਡੀ ਜੱਥੇ ਦੀ ਆਵਾਜ਼ ‘ਚ ਰਿਲੀਜ਼ ਹੋਵੇਗੀ ‘ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ’ ਦੀ ਕਵੀਸ਼ਰੀ

ਅਫ਼ਸਾਨਾ ਨੇ ਦੱਸਿਆ ਹੈ ਕਿ ਉਹਨਾਂ ਨੇ ਪੀਟੀਸੀ ਪੰਜਾਬੀ ਦੇ ਜਿਸ ਰਿਆਲਟੀ ਸ਼ੋਅ 'Voice of Punjab Chota Champ' ਤੋਂ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਉਸ ਸ਼ੋਅ ਵਿੱਚ ਹੀ ਉਹ ਅੱਜ ਜੱਜ ਬਣ ਕੇ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫ਼ਸਾਨਾ ਖਾਨ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ‘Voice of Punjab Chota Champ Season 3’ ਤੋਂ ਕੀਤੀ ਸੀ ।

ਇਸ ਸ਼ੋਅ ਨਾਲ ਉਹਨਾਂ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਮਿਲੀ ਸੀ । ਹੁਣ ਪੀਟੀਸੀ ਪੰਜਾਬੀ ‘Voice of Punjab Chota Champ Season 7’ ਸ਼ੁਰੂ ਹੋਣ ਜਾ ਰਿਹਾ ਹੈ ।

 

View this post on Instagram

 

A post shared by PTC Punjabi (@ptc.network)


ਜਿਸ ਵਿੱਚ ਅਫ਼ਸਾਨਾ ਜੱਜ ਬਣਕੇ ਆ ਰਹੀ ਹੈ । ਅਫ਼ਸਾਨਾ ਖ਼ਾਨ ਦੀ ਇਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 

View this post on Instagram

 

A post shared by Afsana Khan 🌟🎤 (@itsafsanakhan)

0 Comments
0

You may also like