ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਅਫ਼ਸਾਨਾ ਖ਼ਾਨ ਨੇ ਕੀਤਾ ਵੱਡਾ ਖੁਲਾਸਾ, ਵੀਡੀਓ ਵਾਇਰਲ

written by Rupinder Kaler | November 23, 2021

Bigg Boss  ਕਰਕੇ ਅਫਸਾਨਾ ਖ਼ਾਨ (Afsana Khan) ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਬਣੀ ਹੋਈ ਹੈ । ਬਿੱਗ ਬੌਸ ਦੇ ਘਰ ਵਿੱਚ ਅਫਸਾਨਾ ਖਾਨ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ, ਕਿਉਂਕਿ ਉਸ ਨੇ ਖੁਦ ਨੂੰ ਚਾਕੂ ਨਾਲ ਆਪਣੇ ਆਪ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ ਸੀ । ਜਿਸ ਤੋਂ ਬਾਅਦ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ । ਹੁਣ ਜਦੋਂ ਉਹ ਅਧਿਕਾਰਤ ਤੌਰ 'ਤੇ ਘਰ ਤੋਂ ਬਾਹਰ ਆ ਗਈ ਹੈ ਤਾਂ ਅਫ਼ਸਾਨਾ ਨੇ ਬਿੱਗ ਬੌਸ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ।

Pic Courtesy: Instagram

ਹੋਰ ਪੜ੍ਹੋ :

ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ

bigg boss 15 afsana khan vidhi panday Pic Courtesy: Instagram

ਅਫਸਾਨਾ (Afsana Khan)  ਨੇ ਆਪਣੀਆਂ ਹਾਲ ਹੀ ਵਿੱਚ ਦਿੱਤੀਆਂ ਕਈ ਇੰਟਰਵਿਊਆਂ ਵਿੱਚ ਸ਼ਮਿਤਾ ਸ਼ੈੱਟੀ ਅਤੇ ਰਾਜੀਵ ਨਾਲ ਉਸ ਦੇ ਝਗੜਿਆਂ ਬਾਰੇ ਗੱਲ ਕੀਤੀ ਹੈ । ਉਸ ਨੇ ਕਿਹਾ ਕਿ ਸ਼ਮਿਤਾ ਉਸ ਪ੍ਰਤੀ ਨਫ਼ਰਤ ਸਿਰਫ ਘਰ ਦੇ ਅੰਦਰ ਹੀ ਨਹੀਂ ਬਲਕਿ ਉਹ ਬਿੱਗ ਬੌਸ ਦੇ ਬਾਹਰ ਵੀ ਇਸ ਨੂੰ ਲੈ ਕੇ ਜਾਵੇਗੀ। ਅਫਸਾਨਾ (Afsana Khan) ਨੇ ਇਹ ਵੀ ਕਿਹਾ ਹੈ ਕਿ ਬਿੱਗ ਬੌਸ ਹਮੇਸ਼ਾ ਸ਼ਮਿਤਾ ਨੂੰ ਆਪਣੀ ਤਰਜੀਹ ਦਿੰਦਾ ਹੈ ਅਤੇ ਬਿੱਗ ਬੌਸ ਵਿੱਚ ਪੱਖਪਾਤ ਹੁੰਦਾ ਹੈ । ਘਰ ਦੇ ਅੰਦਰ ਕੋਈ ਵੀ 'ਸ਼ਮਿਤਾ ਸ਼ੈਟੀ ਆਂਟੀ' ਨੂੰ ਪਸੰਦ ਨਹੀਂ ਕਰਦਾ।

ਅਫ਼ਸਾਨਾ (Afsana Khan)  ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਪੱਖਪਾਤ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ । ਅਫਸਾਨਾ (Afsana Khan)  ਨੇ ਕਿਹਾ ਕਿ ਜਿਸ ਵਿਅਕਤੀ ਦਾ ਦਿਲ ਕਾਲਾ ਹੁੰਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਵੀ ਸਫਲ ਨਹੀਂ ਹੁੰਦਾ ਅਤੇ ਹੁਣ ਉਹ ਸਮਝਦੀ ਹੈ ਕਿ ਸ਼ਮਿਤਾ ਦੇ ਕਰੀਅਰ ਵਿੱਚ ਅਸਫਲ ਹੋਣ ਦਾ ਇਹੀ ਕਾਰਨ ਸੀ ਅਤੇ ਸ਼ਮਿਤਾ ਸ਼ੈੱਟੀ ਦਾ ਦਿਲ ਨਹੀਂ ਹੈ।

You may also like