ਕੁਲਦੀਪ ਮਾਣਕ ਦੀ ਯਾਦ 'ਚ ਕਰਵਾਏ ਗਏ ਮੇਲੇ 'ਚ ਕਈ ਗਾਇਕਾਂ ਨੇ ਲਵਾਈ ਹਾਜ਼ਰੀ,ਯੁੱਧਵੀਰ ਮਾਣਕ ਵੀ ਆਏ ਨਜ਼ਰ

Written by  Shaminder   |  December 02nd 2019 02:27 PM  |  Updated: December 02nd 2019 02:27 PM

ਕੁਲਦੀਪ ਮਾਣਕ ਦੀ ਯਾਦ 'ਚ ਕਰਵਾਏ ਗਏ ਮੇਲੇ 'ਚ ਕਈ ਗਾਇਕਾਂ ਨੇ ਲਵਾਈ ਹਾਜ਼ਰੀ,ਯੁੱਧਵੀਰ ਮਾਣਕ ਵੀ ਆਏ ਨਜ਼ਰ

ਮਰਹੂਮ ਗਾਇਕ ਕੁਲਦੀਪ ਮਾਣਕ ਦੀ ਪਿਛਲੇ ਦਿਨੀਂ ਬਰਸੀ ਮਨਾਈ ਗਈ । ਇਸ ਮੌਕੇ ਕਈ ਵੱਡੇ ਗਾਇਕਾਂ ਨੇ ਹਾਜ਼ਰੀ ਲਗਵਾਈ । ਕੁਲਦੀਪ ਮਾਣਕ ਦੇ ਸ਼ਾਗਿਰਦ ਰਹੇ ਜੈਜ਼ੀ ਬੀ ਨੇ ਵੀ ਇਸ ਮੇਲੇ 'ਚ ਆਪਣੀ ਮੌਜੂਦਗੀ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੇ ਨਾਲ ਦਰਜ ਕਰਵਾਈ ।

ਹੋਰ ਵੇਖੋ:ਗੀਤਕਾਰ ਦੇਵ ਥਰੀਕੇਵਾਲਾ ਨੇ ਕੁਲਦੀਪ ਮਾਣਕ ਬਾਰੇ ਕੀਤਾ ਵੱਡਾ ਖੁਲਾਸਾ, ਦਿਲ ਛੂਹ ਜਾਂਦੀ ਹੈ ਵੀਡੀਓ

https://www.instagram.com/p/B5hxmttFris/

ਇਸ ਮੌਕੇ ਅਫ਼ਸਾਨਾ ਖ਼ਾਨ ਨੇ ਗੀਤ 'ਧੱਕਾ' ਗਾ ਕੇ ਸਮਾਂ ਬੰਨਿਆ ਅਤੇ ਪੂਰਾ ਮੇਲਾ ਲੁੱਟ ਲਿਆ ।ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ਨੇ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ । ਦੱਸ ਦਈਏ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬਰਸੀ ਪਿਛਲੇ ਦਿਨੀਂ ਮਨਾਈ ਗਈ ਸੀ । ਜਿਸ ਦੌਰਾਨ ਕਈ ਵੱਡੇ ਗਾਇਕਾਂ ਨੇ ਸ਼ਿਰਕਤ ਕੀਤੀ ਸੀ ।

https://www.instagram.com/p/B5f43wlBpll/

ਕੁਲਦੀਪ ਮਾਣਕ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੇ ਰਹਿਣ ਵਾਲੇ ਗਾਇਕ ਨਿੱਕਾ ਖ਼ਾਨ ਦੇ ਘਰ 15 ਨਵੰਬਰ 1951 ਨੂੰ ਹੋਇਆ ਸੀ । ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ । ਉਹਨਾਂ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪੂਰਵਜ਼ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ਰਾਗੀ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network