ਬਿੱਗ ਬੌਸ-15 ਲਈ ਅਫ਼ਸਾਨਾ ਖ਼ਾਨ ਨੇ ਪੋਸਟਪੋਨ ਕੀਤਾ ਵਿਆਹ, ਦੱਸਿਆ ਕਿਸ-ਕਿਸ ਬੰਦੇ ਨੇ ਉਸ ਦੇ ਪਿਆਰ ਵਿੱਚ ਪਾਈਆਂ ਰੁਕਾਵਟਾਂ

written by Rupinder Kaler | October 04, 2021 04:02pm

ਬਿੱਗ ਬੌਸ-15 (Bigg Boss 15) ਵਿੱਚ ਇਸ ਵਾਰ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਵੀ ਨਜ਼ਰ ਆ ਰਹੀ ਹੈ । ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਨਾਉਣ ਵਾਲੀ ਅਫ਼ਸਾਨਾ ਖ਼ਾਨ ( Afsana Khan) ਨੂੰ ਇਸ ਸ਼ੋਅ ਵਿੱਚ ਆਉਣ ਦਾ ਏਨਾਂ ਕਰੇਜ ਸੀ ਕਿ ਉਸ ਨੇ ਇਸ ਸ਼ੋਅ ਲਈ ਆਪਣੇ ਵਿਆਹ ਨੂੰ ਪੋਸਟਪੋਨ ਕਰ ਦਿੱਤਾ । ਅਫ਼ਸਾਨਾ ਖ਼ਾਨ ( Afsana Khan) ਦਾ ਵਿਆਹ ਨਵੰਬਰ ਵਿੱਚ ਹੋਣ ਵਾਲਾ ਸੀ, ਹੁਣ ਅਫ਼ਸਾਨਾ ਬਿੱਗ ਬੌਸ (Bigg Boss 15) ਦੇ ਘਰ ਤੋਂ ਬਾਹਰ ਆ ਕੇ ਵਿਆਹ ਕਰਵਾਏਗੀ । ਜਿਸ ਦਾ ਖੁਲਾਸਾ ਅਫ਼ਸਾਨਾ ਨੇ ਖੁਦ ਕੀਤਾ ਹੈ ।

inside image of afsana khan and her mother-min Image Source -Instagram

ਹੋਰ ਪੜ੍ਹੋ :

ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਜੋਧਪੁਰੀ ਦਾ ਦਿਹਾਂਤ, ਗਾਇਕ ਹਰਜੀਤ ਹਰਮਨ ਨੇ ਦੁੱਖ ਦਾ ਕੀਤਾ ਪ੍ਰਗਟਾਵਾ

Afsana Khan ,-min Image From Instagram

ਬਿੱਗ ਬੌਸ ਦੇ ਸਟੇਜ਼ ਤੇ ਪਹੁੰਚੀ ਅਫ਼ਸਾਨਾ ਖ਼ਾਨ ( Afsana Khan) ਨੇ ਸਲਮਾਨ ਖ਼ਾਨ ਨਾਲ ਖੂਬ ਗੱਲਾਂ ਕੀਤੀਆਂ । ਅਫ਼ਸਾਨਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਉਹ ਅਦਾਕਾਰ ਕਰਣ ਕੁੰਦਰਾ ਨਾਲ ਗੱਲਬਾਤ ਕਰ ਰਹੀ ਹੈ । ਅਫ਼ਸਾਨਾ ਇਸ ਵੀਡੀਓ ਵਿੱਚ ਕਹਿੰਦੀ ਹੈ ਕਿ ‘ਮੈਨੂੰ ਛੋਟੇ ਹੁੰਦੇ ਤੋਂ ਹੀ ਸੁਫਨੇ ਆਉਂਦੇ ਸਨ ਕਿ ਮੇਰੀ ਐਂਟਰੀ ਬਿੱਗ ਬੌਸ ਵਿੱਚ ਹੋ ਗਈ ਹੈ । ਆਪਣੇ ਪਿਆਰ ਨੂੰ ਪਾਉਣ ਲਈ ਮੈਨੂੰ ਪੰਜ ਸਾਲ ਲੱਗੇ ।

Afsana Khan -min Image From Instagram

ਮੈਨੂੰ ਰਿਸ਼ਤਾ ਹੋਰ ਵੀ ਆ ਗਿਆ ਸੀ ਪਰ ਮੈਂ ਕਿਹਾ ਸੀ ਕਿ ਮੈਂ ਵਿਆਹ ਸਾਜ ਨਾਲ ਕਰਵਾਉਣਾ ਹੈ । ਅਸੀਂ ਇੱਕ ਦੂਜੇ ਨੂੰ ਬੁਲਾਉਣਾ ਵੀ ਬੰਦ ਕਰ ਦਿੱਤਾ ਸੀ । 3 ਸਾਲ ਗੱਲ ਕਰਨ ਤੋਂ ਬਾਅਦ ਅਸੀਂ 8-9 ਮਹੀਨੇ ਗੱਲ ਬੰਦ ਰੱਖੀ । ਫਿਰ ਸਾਡੀ ਗੱਲਬਾਤ ਸ਼ੁਰੂ ਹੋਈ ਤੇ ਮੈਂ ਕਿਹਾ ਕਿ ਮੈਨੂੰ ਬਾਹਰੋਂ ਰਿਸ਼ਤਾ ਆ ਰਿਹਾ ਹੈ ।

ਉਦੋਂ ਮੇਰੇ ਕਈ ਹਿੱਟ ਗੀਤ ਵੀ ਆ ਗਏ ਸਨ ਪਰ ਮੈਂ ਉਸ ਨੂੰ ਅਖੀਰ ਤੱਕ ਵਿਆਹ ਲਈ ਪੁੱਛਦੀ ਰਹੀ । ਫਿਰ ਜਦੋਂ ਉਹ ਮੰਨ ਗਏ ਤਾਂ ਉਹਨਾਂ ਦੇ ਪਰਿਵਾਰ ਨੇ ਨਾਹ ਕਰ ਦਿੱਤੀ । ਹੁਣ ਜਦੋਂ ਰਿਸ਼ਤਾ ਹੋ ਗਿਆ ਹੈ ਤਾਂ ਪਰਿਵਾਰ ਉਹਨਾਂ ਤੋਂ ਜ਼ਿਆਦਾ ਮੈਨੂੰ ਪਿਆਰ ਕਰਦਾ ਹੈ । ਇਸ ਸਭ ਦੇ ਚਲਦੇ ਮੈਂ ਸ਼ੋਅ ਛੱਡ ਦਿੱਤਾ ਸੀ ਕਿਉਂਕਿ ਮੈਂ ਸਾਜ ਤੋਂ ਬਿਨਾਂ ਨਹੀਂ ਰਹਿ ਪਾ ਰਹੀ ਸੀ ।

You may also like