ਅਫਸਾਨਾ ਖ਼ਾਨ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਕੀਤਾ ਯਾਦ, ਮਾਂ ਨਾਲ ਵੀਡੀਓ ਕੀਤਾ ਸਾਂਝਾ

written by Shaminder | May 10, 2021 04:08pm

ਅਫਸਾਨਾ ਖ਼ਾਨ ਅਕਸਰ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਗਾਇਕਾ ਅੱਜ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ । ਉਸ ਦੀ ਅਣਥੱਕ ਮਿਹਨਤ ਅਤੇ ਘਰ ਵਾਲਿਆਂ ਦਾ ਸਾਥ ਅਤੇ ਖ਼ਾਸ ਕਰਕੇ ਉਸ ਮਾਂ ਵੱਲੋਂ ਕੀਤੇ ਗਏ ਸੰਘਰਸ਼ ਦੀ ਬਦੌਲਤ ਉਹ ਅੱਜ ਕਾਮਯਾਬੀ ਦੀਆਂ ਸਿਖਰਾਂ ‘ਤੇ ਪਹੁੰਚੀ ਹੈ । ਬੀਤੇ ਦਿਨ ਮਦਰਸ ਡੇ ਦੇ ਮੌਕੇ ‘ਤੇ ਅਫਸਾਨਾ ਖ਼ਾਨ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।

Afsana Khan with her fiance Saajz Image From Afsana Khan's Instagram

ਹੋਰ ਪੜ੍ਹੋ : ਟਵਿੱਟਰ ਤੋਂ ਬਾਅਦ ਕੰਗਨਾ ਰਣੌਤ ਨੂੰ ਇੰਸਟਾਗ੍ਰਾਮ ਨੇ ਦਿੱਤਾ ਝਟਕਾ, ਇਸ ਗੱਲ ਨੂੰ ਲੈ ਕੇ ਛਿੜਿਆ ਸੀ ਵਿਵਾਦ  

Afsana khan Image From Afsana Khan's Instagram

ਜਿਸ ‘ਚ ਉਹ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ । ਅਫਸਾਨਾ ਖ਼ਾਨ ਨੇ ਦੱਸਿਆ ਕਿ ਉਸ ਦੀ ਮਾਂ ਗੁਰਦੁਆਰਾ ਸਾਹਿਬ ‘ਚ ਰੋਟੀ ਪਕਾਉਂਦੇ ਹੁੰਦੇ ਸਨ ਅਤੇ ਗੁਰਦੁਆਰਾ ਸਾਹਿਬ ਚੋਂ ਹੀ ਉਨ੍ਹਾਂ ਦੇ ਸਾਰੇ ਪਰਿਵਾਰ ਦੇ ਲਈ ਰੋਟੀ ਆਉਂਦੀ ਹੁੰਦੀ ਸੀ ।

afsana khan Image From Afsana Khan's Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਨੇ ਲਿਖਿਆ ਕਿ ‘ਅੱਜ ਜੋ ਵੀ ਹਾਂ ਮੈਂ ਆਪਣੀ ਮਾਂ ਦੇ ਸੰਘਰਸ਼ ਕਰਕੇ ਹਾਂ।ਮਾਂ ਇੱਕ ਇਹੋ ਜਿਹੀ ਦੁਆ ਹੈ, ਜਿਸ ਦਾ ਕੋਈ ਬਦਲ ਨਹੀਂ ਹੈ।ਕਾਮਯਾਬੀਆਂ ਧਾਗਿਆਂ ਤਵੀਤਾਂ ਦੇ ਨਾਲ ਨਹੀਂ, ਸਖਤ ਮਿਹਨਤਾਂ ਅਤੇ ਮਾਂ ਦੀਆਂ ਅਸੀਸਾਂ ਨਾਲ ਮਿਲਦੀਆਂ ਹਨ ।

 

View this post on Instagram

 

A post shared by Afsana Khan 🌟🎤 (@itsafsanakhan)

ਮਮਤਾ ਉੱਤੇ ਟਿਕਿਆ ਹਰਿ ਦਾ ਮੰਦਰ ਹੈ । ਪੂਜ ਲਵੋ ਲੋਕੋ ਰੱਬ ਜੋ ਮਾਵਾਂ ਅੰਦਰ ਹੈ’। ਅਫਸਾਨਾ ਖ਼ਾਨ
ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਉਸ ਦੇ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਅਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

 

You may also like