ਅਫਸਾਨਾ ਖ਼ਾਨ ਨੇ ਬ੍ਰਦਰ ਡੇਅ ਦੇ ਮੌਕੇ ’ਤੇ ਸਿੱਧੂ ਮੂਸੇਵਾਲਾ, ਜਾਨੀ ਤੇ ਖੁਦਾ ਬਖ਼ਸ਼ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਕਹੀ ਵੱਡੀ ਗੱਲ

written by Rupinder Kaler | May 25, 2021

ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਖ਼ਾਨ ਦਾ ਹਾਲ ਹੀ ਵਿੱਚ ਨਵਾਂ ਗਾਣਾ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਗਾਇਕਾ ਅਫਸਾਨਾ ਖਾਨ ਨੇ ਹੋਰ ਵੀ ਕਈ ਹਿੱਟ ਗਾਣੇ ਸਿੱਧੂ ਮੂਸੇਵਾਲਾ ਨਾਲ ਕੀਤੇ ਹਨ ।

Pic Courtesy: Instagram
ਅਫ਼ਸਾਨਾ ਸਿੱਧੂ ਮੂਸੇਵਾਲਾ ਨੂੰ ਆਪਣਾ ਵੱਡਾ ਭਰਾ ਆਖਦੀ ਹੈ।ਕੱਲ੍ਹ ਬ੍ਰਦਰ ਡੇਅ ਦੇ ਮੌਕੇ ਤੇ ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ਤੇ ਆਪਣੇ ਭਰਾਵਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਜਿਸ ਵਿੱਚ ਅਫਸਾਨਾ ਖਾਨ ਨਾਲ ਸਿੱਧੂ ਮੂਸੇਵਾਲਾ , ਜਾਨੀ ਤੇ ਖੁਦਾ ਬਖਸ਼ ਨਜ਼ਰ ਆਏ ਹਨ।
afsana khan with family Pic Courtesy: Instagram
ਅਫਸਾਨਾ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਤੁਸੀਂ ਮੇਰੀ ਅਰਦਾਸ ਹੋ, ਮੇਰੀ ਸਹਾਇਤਾ ਹੋ .. ਭਰਾਵੌ, ਤੁਸੀਂ ਮੇਰੀ ਜਿੰਦਗੀ ਨਾਲੋਂ ਵਧੇਰੇ ਪਿਆਰੇ ਹੋ gbu veero . ਕੋਈ ਖ਼ਜ਼ਾਨਾ ਕਿਸੇ ਭਰਾ ਦੇ ਪਿਆਰ ਦੀ ਤੁਲਨਾ ਨਹੀਂ ਕਰਦਾ ❤️ stars.Happy brother’s day veero gbu always love u @khudaabaksh @sidhu_moosewala @jaani777 .
Pic Courtesy: Instagram
  ਦੱਸਣਯੋਗ ਹੈ ਕਿ ਅਫਸਾਨਾ ਖਾਨ ਤੇ ਸਿੱਧੂ ਮੂਸੇਵਾਲਾ ਅਕਸਰ ਇੱਕ ਦੂਜੇ ਦੀ ਸਪੋਰਟ ‘ਚ ਖੜੇ ਨਜ਼ਰ ਆਏ ਹਨ। ਅਫਸਾਨਾ ਸਿੱਧੂ ਨਾਲ ਅਕਸਰ ਹੀ ਸੋਸ਼ਲ ਮੀਡੀਆ ਤੇ ਵੀਡੀਓ ਜਾ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

0 Comments
0

You may also like