ਅਫਸਾਨਾ ਖ਼ਾਨ ਇਸ ਦਿਨ ਵਿਆਹ ਦੇ ਬੰਧਨ ‘ਚ ਬੱਝੇਗੀ, ਵਿਆਹ ਦੇ ਕਾਰਡ ਵੰਡ ਰਹੀ ਅਫਸਾਨਾ ਖ਼ਾਨ

written by Shaminder | January 28, 2022

ਅਫਸਾਨਾ ਖ਼ਾਨ (Afsana Khan) ਜਲਦ ਹੀ ਵਿਆਹ (Wedding) ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਵਿਆਹ ਸਮਾਗਮ ‘ਚ ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ । ਜਿਸ ਤੋਂ ਬਾਅਦ ਅਫਸਾਨਾ ਖ਼ਾਨ ‘ਤੇ ਸਾਜ਼ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦੇਣ ਜਾ ਰਹੇ ਹਨ । ਜਿਸ ਲਈ ਅਫਸਾਨਾ ਖ਼ਾਨ ਇੰਡਸਟਰੀ ਦੀਆਂ ਪ੍ਰਸਿੱਧ ਹਸਤੀਆਂ ਕੋਲ ਖੁਦ ਪਹੁੰਚ ਕੇ ਸੱਦਾ ਦੇ ਰਹੀ ਹੈ । ਅਫਸਾਨਾ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਵਿਆਹ ਦੀ ਰਿਸੈਪਸ਼ਨ ਦੇ ਲਈ ਕਾਰਡ ਵੰਡਦੀ ਹੋਈ ਨਜ਼ਰ ਆ ਰਹੀ ਹੈ । ਇੱਕ ਤਸਵੀਰ ‘ਚ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਲੀਮ ਮਾਰਚੈਂਟ ਨਜ਼ਰ ਆ ਰਹੇ ਹਨ ।

singer afsana khan and saajz romantic video

ਹੋਰ ਪੜ੍ਹੋ : ਸ਼ਵੇਤਾ ਤਿਵਾਰੀ ਨੇ ਦਿੱਤਾ ਵਿਵਾਦਿਤ ਬਿਆਨ, ਪੁਲਿਸ ਨੇ ਮਾਮਲਾ ਕੀਤਾ ਦਰਜ

ਜਿਸ ਨੂੰ ਅਫਸਾਨਾ ਖਾਨ ਆਪਣੀ ਰਿਸੈਪਸ਼ਨ ਦੇ ਲਈ ਕਾਰਡ ਦਿੰਦੀ ਹੋਈ ਨਜ਼ਰ ਆ ਰਹੀ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਅਤੇ ਉਹਨਾਂ ਦੇ ਮੰਗੇਤਰ ਸਾਜ਼ ਵਿਆਹ ਦੇ ਬੰਧਨ 'ਚ ਬੱਝਣ ਲਈ ਪੂਰੀ ਤਰ੍ਹਾਂ ਤਿਆਰ ਨੇ। ਅਫਸਾਨਾ ਨੇ ਆਪਣੇ ਵਿਆਹ ਨੂੰ ਲੈ ਕੇ ਇੱਕ ਵੀਡੀਓ ਸ਼ੇਅਰ ਕੀਤੀ ਏ ਜਿਸ ਵਿੱਚ ਉਹ ਸਲੀਮ ਮਰਚੈਂਟ ਅਤੇ ਰਫਤਾਰ ਨੂੰ ਆਪਣਾ ਰਿਸੈਪਸ਼ਨ ਕਾਰਡ ਦਿੰਦੀ ਨਜ਼ਰ ਆ ਰਹੀ ਏ।

Afsana Khan, image From instagram

ਏਨਾਂ ਹੀ ਨਹੀਂ ਇਸ ਵੀਡੀਓ ਵਿੱਚ ਅਫਸਾਨਾ ਨੇ ਆਪਣੇ ਰਿਸੈਪਸ਼ਨ ਦੀ ਡੇਟ ਦਾ ਖੁਲਾਸਾ ਵੀ ਕੀਤਾ ਏ, ਜੋ 19 ਫਰਵਰੀ ਏ। ਅਫਸਾਨਾ ਤੇ ਸਾਜ਼ ਦੇ ਵਿਆਹ ਦੀ ਤਰੀਕ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ, ਮੰਨਿਆ ਜਾ ਰਿਹਾ ਏ ਕਿ ਇਸ ਜੋੜੀ ਦਾ ਵਿਆਹ ਬਹੁਤ ਹੀ ਨਿਜੀ ਹੋਵੇਗਾ । ਜਿਸ ਵਿੱਚ ਬਹੁਤ ਹੀ ਖਾਸ ਲੋਕ ਸ਼ਾਮਿਲ ਹੋਣਗੇ । ਏਨੀਆਂ ਮੁਸੀਬਤਾਂ ਵਿੱਚੋਂ ਲੰਘਣ ਤੋਂ ਬਾਅਦ ਅਫਸਾਨਾ ਅਤੇ ਸਾਜ਼ ਲਾੜਾ ਲਾੜੀ ਬਣਨ ਜਾ ਰਹੇ ਨੇ ਤੇ ਦੋਹਾਂ ਦੇ ਪ੍ਰਸ਼ੰਸਕ ਇਸ ਜੋੜੀ ਨੂੰ ਇੱਕਠੇ ਦੇਖਣ ਲਈ ਉਤਸ਼ਾਹਿਤ ਨੇ ।ਦੱਸ ਦਈਏ ਕਿ ਅਫਸਾਨਾ ਖ਼ਾਨ ਨੇ ਆਪਣੇ ਵਿਆਹ ਤੋਂ ਪਹਿਲਾਂ ਸਾਜ਼ ਦੇ ਨਾਲ ‘ਲੱਖ ਲੱਖ ਵਧਾਈਆਂ’ ਟਾਈਟਲ ਹੇਠ ਗੀਤ ਕੱਢਿਆ ਹੈ ਜੋ ਕਿ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ‘ਚ ਸਾਜ਼ ਅਤੇ ਅਫਾਸਾਨਾ ਖ਼ਾਨ ਲਾੜਾ ਲਾੜੀ ਦੇ ਰੂਪ ‘ਚ ਨਜ਼ਰ ਆ ਰਹੇ ਹਨ । ਅਫਸਾਨਾ ਖ਼ਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ ਅਤੇ ਹੁਣ ਤੱਕ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੀ ਹੈ ।

You may also like