ਅਫ਼ਸਾਨਾ ਖ਼ਾਨ ਕਰਨਾ ਚਾਹੁੰਦੀ ਹੈ ਇਸ ਕੁੜੀ ਨੂੰ ਕਿੱਸ, ਬਿੱਗ ਬੌਸ ਦੇ ਘਰ ‘ਚ ਕੀਤਾ ਖੁਲਾਸਾ

written by Rupinder Kaler | October 08, 2021

Bigg Boss 15  ਨੂੰ ਸ਼ੁਰੂ ਹੋਏ ਹਾਲੇ ਕੁਝ ਦਿਨ ਹੀ ਹੋਏ ਹਨ, ਪਰ ਪ੍ਰਤੀਭਾਗੀਆਂ ਵਿਚਾਲੇ ਕਾਫੀ ਡਰਾਮਾ ਦੇਖਣ ਨੂੰ ਮਿਲ ਚੁੱਕਿਆ ਹੈ । ਭਾਵੇਂ ਲੜਾਈ ਹੋਵੇ, ਹਾਸਾ ਹੋਵੇ ਜਾਂ ਫਿਰ ਪਿਆਰ । ਇਸ ਸਭ ਦੇ ਚਲਦੇ ਅਫ਼ਸਾਨਾ ਖ਼ਾਨ (Afsana Khan)  ਦੀ ਸ਼ਮਿਤਾ ਸ਼ੈੱਟੀ (Shamita Shetty)  ਨੂੰ ਕਿੱਸ ਕਰਨ ਦੀ ਮੰਗ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ ।

singer afsana khan at bigg boss 15 Image Source: Instagram

ਹੋਰ ਪੜ੍ਹੋ :

ਜਾਨ੍ਹਵੀ ਕਪੂਰ ਨੇ ਬਣਾਇਆ ‘ਆਈ ਲਵ ਯੂ ਮਾਈ ਲੱਬੂ’ ਨਾਂਅ ਦਾ ਟੈਟੂ, ਲੱਬੂ ਦੇ ਨਾਂਅ ਦਾ ਸਾਹਮਣੇ ਆਇਆ ਸੀਕਰੇਟ

Image Source: Instagram

ਸ਼ੋਅ ਦੇ ਇੱਕ ਐਪੀਸੋਡ ਵਿੱਚ ਅਫਸਾਨਾ ਖ਼ਾਨ (Afsana Khan)  ਕਹਿੰਦੀ ਹੈ ਕਿ ਉਸ ਦੇ ਅੰਦਰ ਇੱਕ ਭੂਤ ਹੈ, ਜਿਹੜਾ ਸ਼ਮਿਤਾ ਸ਼ੈੱਟੀ (Shamita Shetty)  ਨੂੰ ਕਿੱਸ ਕਰਨਾ ਚਾਹੁੰਦਾ ਹੈ । ਇਹ ਸੁਣ ਕੇ ਸ਼ੋਅ ਦੇ ਹੋਰ ਪ੍ਰਤੀਭਾਗੀ ਜਮ ਕੇ ਹੱਸਣ ਲੱਗ ਜਾਂਦੇ ਹਨ । ਕੋਈ ਨਹੀਂ ਜਾਣਦਾ ਕਿ ਇਹ ਅਫ਼ਸਾਨਾ ਖ਼ਾਨ ਹੈ ਜਾਂ ਕੋਈ ਭੂਤ ਜਾਂ ਅਫਸਾਨਾ ਦੇ ਅੰਦਰ ਸ਼ਮਿਤਾ (Shamita Shetty)  ਨੂੰ ਕਿੱਸ ਕਰਨ ਦੀ ਇੱਛਾ ।

Image Source: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਅਫਸਾਨਾ ਖਾਨ (Afsana Khan)  ਨੇ ਆਪਣੇ ਵਿਆਹ ਨੂੰ ਪੋਸਟਪੋਨ ਕਰ ਦਿੱਤਾ ਹੈ । ਉਹਨਾਂ ਦਾ ਵਿਆਹ ਨਵੰਬਰ ਵਿੱਚ ਹੋਣਾ ਸੀ । ਇਸ ਗੱਲ ਦਾ ਖੁਲਾਸਾ ਉਹਨਾਂ ਨੇ ਖੁਦ ਬਿੱਗ ਬੌਸ ਦੇ ਘਰ ਵਿੱਚ ਕੀਤਾ ਸੀ । ਉਸ ਨੇ ਦੱਸਿਆ ਸੀ ਕਿ ਉਸ ਨੂੰ ਬਚਪਨ ਵਿੱਚ ਹੀ ਸੁਫਨੇ ਆਉਂਦੇ ਸਨ ਕਿ ਉਹ ਬਿੱਗ ਬੌਸ ਦੇ ਘਰ ਵਿੱਚ ਹੈ ।

0 Comments
0

You may also like