ਅਨਿਲ ਕਪੂਰ ਤੋਂ ਬਾਅਦ ਸਾਹਮਣੇ ਆਇਆ ਅਮਿਤਾਭ ਬੱਚਨ ਦਾ ਹਮਸ਼ਕਲ, ਵੇਖੋ ਵੀਡੀਓ
ਅਨਿਲ ਕਪੂਰ ਤੋਂ ਬਾਅਦ ਸਾਹਮਣੇ ਆਇਆ ਅਮਿਤਾਭ ਬੱਚਨ ਦਾ ਹਮਸ਼ਕਲ, ਵੇਖੋ ਵੀਡੀਓ
Amitabh Bachchan Doppelganger viral video: ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਕੁਝ ਦਿਨ ਪਹਿਲਾਂ ਹੀ ਅਨਿਲ ਕਪੂਰ ਦੇ ਇੱਕ ਹਮਸ਼ਕਲ ਦੀ ਤਸਵੀਰ ਵਾਇਰਲ ਹੋ ਰਹੀ ਸੀ। ਹੁਣ ਅਨਿਲ ਕਪੂਰ ਤੋਂ ਬਾਅਦ ਅਮਿਤਾਭ ਬੱਚਨ ਦੇ ਹਮਸ਼ਕਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਮਿਤਾਭ ਬੱਚਨ ਦੇ ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
Image Source :instagram
ਇਸ ਵੀਡੀਓ ਨੂੰ ਇੱਕ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਅਮਿਤਾਭ ਬੱਚਨ ਵੀ ਆਪਣੇ ਹਮਸ਼ਕਲ ਦੇ ਨਾਲ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਕਿਸੇ ਪ੍ਰੋਗਰਾਮ ਦੇ ਦੌਰਾਨ ਸਟੇਜ਼ ਉੱਤੇ ਆਪਣੇ ਹਮਸ਼ਕਲ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਸ਼ੁਰੂਆਤ 'ਚ ਅਮਿਤਾਭ ਬੱਚਨ ਆਪਣੀ ਵੈਨਿਟੀ ਵੈਨ 'ਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਚਿੱਟਾ ਕੁੜਤਾ-ਪਜਾਮਾ ਪਾਇਆ ਹੋਇਆ ਹੈ। ਇਸ ਦੇ ਨਾਲ ਬਿੱਗ-ਬੀ ਨੇ ਜੈਕਟ 'ਤੇ ਟੋਪੀ ਵੀ ਪਾਈ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਸਕ ਵੀ ਲਗਾਇਆ ਹੋਇਆ ਹੈ। ਇਸ ਵੀਡੀਓ ਤੋਂ ਇਹ ਸੱਪਸ਼ਟ ਹੋ ਜਾਂਦਾ ਹੈ ਕਿ ਇਹ ਪੁਰਾਣੀ ਵੀਡੀਓ ਹੈ।
Image Source :instagram
ਇਸ ਦੌਰਾਨ ਵੀਡੀਓ ਦੇ ਵਿੱਚ ਬਿੱਗ ਬੀ ਦਾ ਹਮਸ਼ਕਲ ਵਿਖਾਈ ਦੇਣ ਵਾਲਾ ਵਿਅਕਤੀ ਉਨ੍ਹਾਂ ਕੋਲ ਮਿਲਣ ਆਉਂਦਾ ਹੈ ਅਤੇ ਉਨ੍ਹਾਂ ਦੇ ਪੈਰ ਛੂੰਹਦਾ ਹੈ। ਇਸ ਦੌਰਾਨ ਅਮਿਤਾਭ ਵੀ ਉਸ ਵਿਅਕਤੀ ਦੇ ਸਿਰ 'ਤੇ ਹੱਥ ਰੱਖ ਕੇ ਅਸ਼ੀਰਵਾਦ ਦਿੰਦੇ ਹੋਏ ਨਜ਼ਰ ਆਏ।
ਦੱਸ ਦਈਏ ਕਿ ਅਮਿਤਾਭ ਬੱਚਨ ਦੇ ਹਮਸ਼ਕਲ ਇਸ ਵਿਅਕਤੀ ਦਾ ਨਾਮ ਸ਼ਸ਼ੀਕਾਂਤ ਪੇਡਵਾਲ ਹੈ। ਸ਼ਸ਼ੀਕਾਂਤ ਪੇਡਵਾਲ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਠੰਡ ਦੇ ਮੌਸਮ ਦਾ ਹੈ। ਸ਼ਸ਼ੀਕਾਂਤ ਨੇ ਖੁਲਾਸਾ ਕੀਤਾ ਕਿ ਬੀਤੇ ਸਾਲ ਉਨ੍ਹਾਂ ਨੂੰ ਇੱਕ ਫ਼ਿਲਮ ਸੈੱਟ ਉੱਤੇ ਅਮਿਤਾਭ ਬੱਚਨ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤੇ ਉਨ੍ਹਾਂ ਨੂੰ ਬਿੱਗ ਬੀ ਦਾ ਅਸ਼ੀਰਵਾਦ ਵੀ ਮਿਲਿਆ। ਇਸ ਦੇ ਲਈ ਉਹ ਖ਼ੁਦ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ।
Image Source :instagram
ਹੋਰ ਪੜ੍ਹੋ: ਬਿੱਗ ਬੌਸ 16 ਦੇ ਪਹਿਲੇ ਕੰਟੈਸਟੈਂਟ ਬਣੇ Abdu Rozik, ਜਾਣੋ ਦੁਨੀਆ ਦੇ ਸਭ ਤੋਂ ਛੋਟੇ ਗਾਇਕ ਬਾਰੇ
ਬਿੱਗ ਬੀ ਦੇ ਹਮਸ਼ਕਲ ਬਾਰੇ ਗੱਲ ਕਰੀਏ ਤਾਂ ਸ਼ਸ਼ੀਕਾਂਤ ਪੇਸ਼ੇ ਤੋਂ ਇੱਕ ਕਲਾਕਾਰ ਹਨ। ਸ਼ਸ਼ੀਕਾਂਤ ਹੁਣ ਤੱਕ ਕਈ ਟੀਵੀ ਸ਼ੋਅਜ਼ ਵਿੱਚ ਅਮਿਤਾਭ ਬੱਚਨ ਦੀ ਮਿਮਿਕਰੀ ਕਰ ਚੁੱਕੇ ਹਨ। ਬਿੱਗ ਬੀ ਦੇ ਹਮਸ਼ਕਲ ਹੋਣ ਤੇ ਉਨ੍ਹਾਂ ਦੀ ਮਿਮਕਰੀ ਕਰਨ 'ਤੇ ਦਰਸ਼ਕ ਕਾਫੀ ਖੁਸ਼ ਹੁੰਦੇ ਹਨ। ਸ਼ਸ਼ੀਕਾਂਤ ਨੇ ਦੱਸਿਆ ਕਿ ਉਹ ਅਮਿਤਾਭ ਬੱਚਨ ਦੇ ਬਹੁਤ ਵੱਡੇ ਫੈਨ ਹਨ ਤੇ ਉਨ੍ਹਾਂ ਨੂੰ ਆਪਣਾ ਆਈਡਲ ਮੰਨਦੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
