Advertisment

ਦਿੱਲੀ ਦੇ ਰਹਿਣ ਵਾਲੇ ਇਹਨਾਂ ਸਰਦਾਰਾਂ ਦੀ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ, ਇਹ ਕੰਮ ਕਰਕੇ ਵਧਾਇਆ ਸਿੱਖ ਕੌਮ ਦਾ ਮਾਣ 

author-image
By Rupinder Kaler
New Update
ਦਿੱਲੀ ਦੇ ਰਹਿਣ ਵਾਲੇ ਇਹਨਾਂ ਸਰਦਾਰਾਂ ਦੀ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ, ਇਹ ਕੰਮ ਕਰਕੇ ਵਧਾਇਆ ਸਿੱਖ ਕੌਮ ਦਾ ਮਾਣ 
Advertisment
ਜੰਮੂ ਕਸ਼ਮੀਰ ਵਿੱਚ ਆਟਰੀਕਲ 370 ਹਟਾਏ ਜਾਣ ਤੋਂ ਬਾਅਦ ਉਥੋਂ ਦੀਆਂ ਇੰਟਰਨੈੱਟ ਸੇਵਾਵਾਂ ਤੇ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ । ਇਸ ਤਰ੍ਹਾਂ ਹੋਣ ਨਾਲ ਦੇਸ਼ ਦੇ ਦੂਸਰੇ ਹਿੱਸੇ ਵਿੱਚ ਰਹਿਣ ਵਾਲੇ ਕਸ਼ਮੀਰੀਆਂ ਦਾ ਆਪਣੇ ਪਰਿਵਾਰ ਨਾਲ ਸੰਪਰਕ ਕਰ ਪਾਉਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਸੀ । ਇਸ ਸਭ ਦੇ ਚਲਦੇ ਦਿੱਲੀ ਦੇ ਤਿੰਨ ਸਿੱਖ ਉਹਨਾਂ 32 ਕਸ਼ਮੀਰੀ ਕੁੜੀਆਂ ਲਈ ਫਰਿਸ਼ਤਾ ਬਣਕੇ ਸਾਹਮਣੇ ਆਏ, ਜਿਹੜੀ ਕਿ ਪੂਣੇ ਵਿੱਚ ਨਰਸਿੰਗ ਦਾ ਕੋਰਸ ਕਰਨ ਲਈ ਆਈਆਂ ਹੋਈਆਂ ਸਨ । publive-image ਇਹਨਾਂ ਤਿੰਨਾਂ ਸਿੱਖਾਂ ਨੇ ਇਹਨਾਂ 32 ਕੁੜੀਆਂ ਨੂੰ ਉਹਨਾਂ ਦੇ ਪਰਿਵਾਰ ਤੱਕ ਸੁਰੱਖਿਅਤ ਪਹੁੰਚਾਇਆ । ਇਹ ਕੁੜੀਆਂ ਕੁਝ ਦਿਨ ਪਹਿਲਾਂ ਹੀ ਪੂਣੇ ਨਰਸਿੰਗ ਦਾ ਕੋਰਸ ਕਰਨ ਲਈ ਪਹੁੰਚੀਆਂ ਸਨ । ਪਰ ਧਾਰਾ 370 ਹਟਾਉਣ ਤੋਂ ਬਾਅਦ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਚਿੰਤਾ ਸਤਾਉਣ ਲੱਗ ਗਈ ਸੀ ਕਿ ਜਿਸ ਤਰ੍ਹਾਂ ਪੁਲਵਾਮਾ ਹਮਲੇ ਤੋਂ ਬਾਅਦ ਕੁਝ ਕਸ਼ਮੀਰੀ ਵਿਦਿਆਰਥੀਆਂ ਤੇ ਹਮਲੇ ਹੋਏ ਸਨ, ਉਸੇ ਤਰ੍ਹਾਂ ਦਾ ਹਮਲੇ ਕਿਤੇ ਇਹਨਾਂ ਕੁੜੀਆਂ ਤੇ ਨਾ ਹੋ ਜਾਣ ।
Advertisment
publive-image ਕਸ਼ਮੀਰੀ ਪਰਿਵਾਰਾਂ ਦੀ ਇਸ ਚਿੰਤਾ ਨੂੰ ਦੇਖਦੇ ਹੋਏ ਦਿੱਲੀ ਦੇ ਰਹਿਣ ਵਾਲੇ ਹਰਮਿੰਦਰ ਸਿੰਘ, ਬਲਜੀਤ ਸਿੰਘ ਤੇ ਅਰਮੀਤ ਸਿੰਘ ਨੇ ਪਹਿਲਾਂ ਲੋਕਾਂ ਤੋਂ ਫੰਡ ਇੱਕਠਾ ਕੀਤਾ ਤੇ ਫਿਰ ਇਹਨਾਂ ਕੁੜੀਆਂ ਨੂੰ ਜਹਾਜ਼ ਰਾਹੀਂ ਕਸ਼ਮੀਰ ਲਿਆਂਦਾ ਗਿਆ । ਇਸ ਤੋਂ ਬਾਅਦ ਫੌਜ ਦੀ ਮਦਦ ਨਾਲ ਇਹਨਾਂ ਨੂੰ ਜੰਮੂ ਕਸ਼ਮੀਰ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਗਿਆ । https://twitter.com/HatindersinghR/status/1161141297341747201 ਜਦੋਂ ਇਹ ਕੁੜੀਆਂ ਆਪਣੇ ਘਰ ਪਹੁੰਚੀਆਂ ਤਾਂ ਉਹਨਾਂ ਦੇ ਪਰਿਵਾਰ ਵਾਲੇ ਖੁਸ਼ੀ ਵਿੱਚ ਰੋਣ ਲੱਗ ਗਏ । ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ, ਤੇ ਇਹ ਕਾਫੀ ਭਾਵੁਕ ਹੈ । publive-image
#article-370 #3-sikhs-kashmiri-girls
Advertisment

Stay updated with the latest news headlines.

Follow us:
Advertisment
Advertisment
Latest Stories
Advertisment