
ਮਸ਼ਹੂਰ ਅਦਾਕਾਰਾ ਮਮਤਾ ਮੋਹਨਦਾਸ (Mamta Mohan Das) ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਅਦਾਕਾਰਾ (Actress) ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੇ ਸਭ ਨੂੰ ਹੈਰਾਨ ਕਰ ਦਿੱੱਤਾ ਹੈ । ਕਿਉਂਕਿ ਇਸ ਪੋਸਟ ‘ਚ ਉਸ ਨੇ ਆਪਣੀ ਬੀਮਾਰੀ ਬਾਰੇ ਰਿਵੀਲ ਕੀਤਾ ਹੈ ।

ਹੋਰ ਪੜ੍ਹੋ : ਜਸਪਿੰਦਰ ਚੀਮਾ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਅਦਾਕਾਰਾ ਨੇ ਦੱਸਿਆ ਹੈ ਕਿ ਉਹ ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਆਟੋਇਊਮਨ ਦੀ ਬੀਮਾਰੀ ਦੇ ਨਾਲ ਜੂਝ ਰਹੀ ਹੈ ਅਤੇ ਉਸ ਦਾ ਰੰਗ ਜਾ ਰਿਹਾ ਹੈ ।ਮਮਤਾ ਮੋਹਨਦਾਸ ਨੇ ਸੋਸ਼ਲ ਮੀਡੀਆ ‘ਤੇ ਆਪਣੀ ਸੈਲਫੀ ਸ਼ੇਅਰ ਕਰਦੇ ਹੋਏ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ ।

ਹੋਰ ਪੜ੍ਹੋ : ਸਿੱਖ ਬਜ਼ੁਰਗ ਡਰਾਈਵਰ ਨੇ ‘ਬੱਸ ਡਰਾਈਵਰਾਂ’ ‘ਤੇ ਗਾਇਆ ਗੀਤ, ਅੰਗਰੇਜ਼ ਵੀ ਨੱਚਣ ਲਈ ਹੋਏ ਮਜ਼ਬੂਰ, ਵੇਖੋ ਵੀਡੀਓ
ਸਾਊਥ ਅਦਾਕਾਰਾ ਮਮਤਾ ਮੋਹਨਦਾਸ ਨੇ ਕਿਹਾ ਕਿ ਉਹ ਬੀਮਾਰੀ ਵੈਟਲੀਗੋ ਦੇ ਨਾਲ ਜੂਝ ਰਹੀ ਹੈ, ਜਿਸ ਦਾ ਅਸਰ ਉਸ ਦੇ ਰੰਗ ‘ਤੇ ਪੈ ਰਿਹਾ ਹੈ । ਅਦਾਕਾਰਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਉਨ੍ਹਾਂ ਨੂੰ ਫਾਈਟਰ ਦੱਸਿਆ ਜਾ ਰਿਹਾ ਹੈ ।
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਨੇ ਕੈਂਸਰ ਨੂੰ ਮਾਤ ਦਿੱਤੀ ਸੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਹੀਰੋਇਨਾਂ ਕੈਂਸਰ ਦੇ ਨਾਲ ਜੂਝ ਚੁੱਕੀਆਂ ਹਨ । ਜਿਨ੍ਹਾਂ ‘ਚ ਸੋਨਾਲੀ ਬੇਂਦਰੇ, ਮਨੀਸ਼ਾ ਕੋਇਰਾਲਾ ਸਣੇ ਕਈ ਹੀਰੋਇਨਾਂ ਸ਼ਾਮਿਲ ਹਨ । ਜੋ ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਨਾਰਮਲ ਜ਼ਿੰਦਗੀ ਜਿਉਂ ਰਹੀਆਂ ਹਨ ।
View this post on Instagram