ਰਣਵੀਰ ਸਿੰਘ ਦੀਆਂ ਗੱਲ੍ਹਾਂ 'ਤੇ ਲਗਾਈ ਗਈ ਹਲਦੀ, ਤਸਵੀਰਾਂ ਹੋਈਆਂ ਵਾਇਰਲ 

written by Rupinder Kaler | November 05, 2018

ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਵਿਆਹ ਨੂੰ ਹੁਣ ਕੁਝ ਦਿਨ ਹੀ ਬਚੇ ਹਨ।ਦੋਵਾਂ ਦੇ ਵਿਆਹ ਨੂੰ ਲੈ ਕੇ ਦੋਵਾਂ ਦੇ ਘਰਾਂ ਵਿੱਚ ਹਲਚਲ ਸ਼ੁਰੂ ਹੋ ਗਈ ਹੈ । ਦੋਵਾਂ ਦੇ ਘਰਾਂ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ । ਬੀਤੇ ਦਿਨ ਰਣਵੀਰ ਸਿੰਘ ਦੇ ਘਰ ਹਲਦੀ ਲਗਾਉਣ ਦੀ ਰਸਮ ਹੋਈ ਹੈ। ਰਣਵੀਰ ਨੂੰ ਹਲਦੀ ਲਗਾਉਣ ਦੀ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ।

Ranveer Singh during his haldi ceremony. Ranveer Singh during his haldi ceremony.

ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰਾਂ ਰਣਵੀਰ ਦੇ ਪਰਿਵਾਰ ਵਾਲਿਆਂ ਨੇ ਘਰ ਸਜਾਇਆ ਹੋਇਆ ਹੈ । ਇਸੇ ਤਰ੍ਹਾਂ ਦੀਆਂ ਕੁਝ ਹੋਰ ਤਸਵੀਰਾਂ ਵੀ ਵਾਇਰਲ ਹੋਈਆਂ ਹਨ ਜਿਸ ਰਣਵੀਰ ਦੀਆਂ ਗੱਲ੍ਹਾਂ 'ਤੇ ਹਲਦੀ ਤੇ ਮੱਥੇ ਤੇ ਟਿੱਕਾ ਲੱਗਾ ਹੋਇਆ ਹੈ।

Ranveer Singh during his haldi ceremony. Ranveer Singh during his haldi ceremony.

ਇਹਨਾਂ ਤਸਵੀਰਾਂ ਵਿੱਚ ਰਣਵੀਰ ਕਾਫੀ ਖੁਸ਼ ਨਜ਼ਰ ਆ ਰਹੇ ਹਨ ।ਤਸਵੀਰਾਂ 'ਚ ਰਣਵੀਰ ਨੇ ਸਫੇਦ ਕੁੜਤਾ-ਪਜਾਮਾ ਪਾਇਆ ਹੋਇਆ ਹੈ ਤੇ ਉਹ  ਆਪਣੇ ਪਰਿਵਾਰ ਤੇ ਦੋਸਤਾਂ ਨਾਲ ਗਲੇ ਮਿਲਦੇ ਤੇ ਸੈਲਫੀ ਖਿੱਚਦੇ ਦਿਖਾਈ ਦੇ ਰਹੇ ਹਨ।ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ ਤੇ ਰਣਵੀਰ ਦਾ ਵਿਆਹ ੧੪ ਤੇ ੧੫ ਨਵੰਬਰ ਨੂੰ ਹੋਣ ਵਾਲਾ ਹੈ।

https://www.instagram.com/p/BprC7bDhBTb/

You may also like