ਜਾਨ੍ਹਵੀ ਕਪੂਰ ਤੋਂ ਬਾਅਦ ਉਨ੍ਹਾਂ ਦੀ ਭੈਣ ਖੁਸ਼ੀ ਕਪੂਰ ਵੀ ਫ਼ਿਲਮਾਂ ‘ਚ ਆਏਗੀ ਨਜ਼ਰ

written by Shaminder | January 19, 2021

ਜਾਨ੍ਹਵੀ ਕਪੂਰ ਬਾਲੀਵੁੱਡ ‘ਚ ਡੈਬਿਊ ਕਰ ਚੁੱਕੀ ਹੈ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਵੀ ਆ ਚੁੱਕੀ ਹੈ । ਪਰ ਕਪੂਰ ਖਾਨਦਾਨ ਦੀ ਲਾਡਲੀ ਖੁਸ਼ੀ ਕਪੂਰ ਵੀ ਬਾਲੀਵੁੱਡ ‘ਚ ਡੈਬਿਊ ਕਰਨ ਦੀ ਤਿਆਰੀ ‘ਚ ਹੈ । ਜਿਸ ਦੇ ਸੰਕੇਤ ਉਸ ਦੇ ਪਾਪਾ ਬੌਨੀ ਕਪੂਰ ਨੇ ਦਿੱਤੇ ਹਨ । khushi ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਇਸ ਦਾ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ। ਹੋਰ ਪੜ੍ਹੋ : ਅਦਾਕਾਰ ਦਰਸ਼ਨ ਔਲਖ ਦਾ ਨਵਾਂ ਗਾਣਾ ‘ਲਾਲ ਕਿਲੇ ਤੇ ਝੰਡਾ’ ਰਿਲੀਜ਼
khushi ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਭੈਣ ਜਾਨ੍ਹਵੀ ਵਾਂਗ ਖੁਸ਼ੀ ਕਪੂਰ ਵੀ ਆਪਣੀਆਂ ਅਦਾਵਾਂ ਦੇ ਜਲਵੇ ਜਲਦ ਹੀ ਬਿਖੇਰਦੀ ਨਜ਼ਰ ਆਏਗੀ । ਏਨੀਂ ਦਿਨੀਂ ਖੁਸ਼ੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । jahnavi ਜਾਨ੍ਹਵੀ ਕਪੂਰ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਜਾਨ੍ਹਵੀ ਏਨੀਂ ਦਿਨੀਂ ਪੰਜਾਬ ‘ਚ ਹੈ ਅਤੇ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ ।

0 Comments
0

You may also like