ਗੰਭੀਰ ਬਿਮਾਰੀ ਨੂੰ ਮਾਤ ਦੇਣ ਤੋਂ ਬਾਅਦ ਡੇਵੀ ਸਿੰਘ ਲੈ ਕੇ ਆ ਰਹੇ ਹਨ ਨਵਾਂ ਗਾਣਾ

written by Rupinder Kaler | October 08, 2021

ਕੁਝ ਦਿਨ ਪਹਿਲਾਂ ਗਾਇਕ ਡੇਵੀ ਸਿੰਘ (Davi Singh)ਨੇ ਆਪਣਾ ਗਾਣਾ ‘Friends Matter’  ਰਿਲੀਜ਼ ਕੀਤਾ ਸੀ । ਜਿਸ ਤਰ੍ਹਾਂ ਦਾ ਇਸ ਗਾਣੇ ਦਾ ਪੋਸਟਰ ਸੀ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ ਕਿਉਂਕਿ ਇਸ ਪੋਸਟਰ ਵਿੱਚ ਡੇਵੀ ਸਿੰਘ ਬਹੁਤ ਕਮਜ਼ੋਰ ਨਜ਼ਰ ਆ ਰਿਹਾ ਸੀ । ਪੋਸਟਰ ਵਾਲੀ ਤਸਵੀਰ ਨੂੰ ਦੇਖ ਕੇ  Davi Singh  ਦੇ ਪ੍ਰਸ਼ੰਸਕ ਜਾਣਨਾ ਚਾਹੁੰਦੇ ਸਨ ਕਿ ਉਸ ਨਾਲ ਕੀ ਹੋਇਆ ਅਤੇ ਉਹ ਇੰਨਾ ਕਮਜ਼ੋਰ ਕਿਵੇਂ ਹੋ ਗਿਆ ।

inside image of davi singh

ਹੋਰ ਪੜ੍ਹੋ :

ਲਓ ਜੀ ਆ ਗਿਆ ਹੈ ‘ਵਾਇਸ ਆਫ਼ ਪੰਜਾਬ ਸੀਜ਼ਨ-12’, ਸੋ ਅੱਜ ਹੀ ਭੇਜੋ ਆਡੀਸ਼ਨਾਂ ਦੇ ਲਈ ਆਪਣੀ ਐਂਟਰੀ

feature image of Davi Singh Friends Matter song released-min Image Source: youtube

ਗਾਣਾ ਰਿਲੀਜ਼ ਹੋਣ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਡੇਵੀ ਨੂੰ ਕਿਸੇ ਗੰਭੀਰ ਬਿਮਾਰੀ ਨੇ ਘੇਰ ਲਿਆ ਸੀ । ਇਸ ਗਾਣੇ ਦੇ ਨਾਲ ਡੇਵੀ ਨੇ ਹਸਪਤਾਲ ਵਿੱਚ ਦਾਖਲ ਹੋਣ ਦੇ ਸਮੇਂ ਦੇ ਵੀਡੀਓ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਉਸ ਨੇ ਇਸ ਗਾਣੇ ਰਾਹੀਂ ਦੱਸਿਆ ਸੀ ਕਿ ਇਸ ਬਿਮਾਰੀ ਵਿੱਚੋਂ ਉਭਰਨ ਲਈ ਉਸ ਦੇ ਦੋਸਤਾਂ ਸੁੱਖ ਖਰੌੜ ਅਤੇ ਗੁਰੀ ਸਿੰਘ ਨੇ ਕਿੰਨਾ ਸਾਥ ਦਿੱਤਾ ।

 

View this post on Instagram

 

A post shared by Davi Lander (@davisingh4)

ਇਸ ਸਭ ਦੇ ਚਲਦੇ ਹੁਣ Davi Singh ਆਪਣੇ ਗਾਣੇ 'ਫਿਕਰ ਕੋਈ ਨਾ' ( Fikkar Koi Na) ਦਾ ਵੀਡੀਓ ਰਿਲੀਜ਼ ਕਰਨ ਜਾ ਰਿਹਾ ਹੈ, ਜਦੋਂ ਕਿ ਇਸ ਦੀ ਆਡੀਓ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ, ਹੁਣ ਟੀਮ 11 ਅਕਤੂਬਰ ਨੂੰ ਵੀਡੀਓ ਜਾਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ । ਗਾਣੇ ਨੂੰ ਡੇਵੀ ਸਿੰਘ ਦੁਆਰਾ ਤਿਆਰ ਕੀਤਾ ਗਿਆ, ਜਿਸ ਦੇ ਬੋਲ ਸੁੱਖ ਖਰੌੜ ਨੇ ਲਿਖੇ ਹਨ । ਰੈਕ ਦਾ ਸੰਗੀਤ ਸਿੰਕ ਦੁਆਰਾ ਦਿੱਤਾ ਗਿਆ ਹੈ ।

0 Comments
0

You may also like