ਆਰਥਿਕ ਮਦਦ ਮਿਲਣ ਤੋਂ ਬਾਅਦ ਸ਼ਗੁਫਤਾ ਅਲੀ ਨੇ ਰੋਹਿਤ ਸ਼ੈੱਟੀ ਦਾ ਕੀਤਾ ਧੰਨਵਾਦ, ਬਿਨ੍ਹਾਂ ਕਿਸੇ ਜਾਣ ਪਛਾਣ ਦੇ ਰੋਹਿਤ ਨੇ ਕੀਤੀ ਮਦਦ

written by Rupinder Kaler | July 09, 2021

ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੀ ਸ਼ਗੁਫਤਾ ਅਲੀ ਦੀ ਨੀਨਾ ਗੁਪਤਾ, ਅਦਾਕਾਰ ਸੁਮੀਤ ਰਾਘਵਨ ਅਤੇ ਸਾਵਧਾਨ ਇੰਡੀਆ ਦੇ ਮੇਜ਼ਬਾਨ ਸੁਸ਼ਾਂਤ ਸਿੰਘ ਨੇ ਮਦਦ ਕੀਤੀ ਹੈ । ਇਸ ਸਭ ਦੇ ਚਲਦੇ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਜਿਸ ਦੀ ਪੁਸ਼ਟੀ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਕੀਤੀ ਹੈ ।

ਹੋਰ ਪੜ੍ਹੋ :

ਭਾਈ ਮਨੀ ਸਿੰਘ ਜੀ ਦਾ ਅੱਜ ਹੈ ਸ਼ਹੀਦੀ ਦਿਹਾੜਾ, ਅਦਾਕਾਰ ਦਰਸ਼ਨ ਔਲਖ ਨੇ ਭੇਂਟ ਕੀਤੀ ਸ਼ਰਧਾਂਜਲੀ

ਉੇਹਨਾਂ ਨੇ ਦੱਸਿਆ ਕਿ ਜਦੋਂ ਮੈਨੂੰ ਸ਼ਗੁਫਤਾ ਅਲੀ ਦੀ ਵਿੱਤੀ ਕਮਜ਼ੋਰੀ ਬਾਰੇ ਪਤਾ ਲੱਗਿਆ, ਤਾਂ ਮੈਂ ਉਨ੍ਹਾਂ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਅਸੀਂ ਉਸ ਦੀ ਕਿਵੇਂ ਮਦਦ ਕਰ ਸਕਦੇ ਹਾਂ। ਉਸਨੂੰ ਪੂਰੀ ਤਰ੍ਹਾਂ ਸੁਣਨ ਤੋਂ ਬਾਅਦ, ਮੈਂ ਤੁਰੰਤ ਰੋਹਿਤ ਸ਼ੈੱਟੀ ਨਾਲ ਗੱਲ ਕੀਤੀ ਜੋ ਸ਼ਗੁਫਤਾ ਦੀ ਸਹਾਇਤਾ ਕਰਨ ਲਈ ਸਹਿਮਤ ਹੋਏ। ਅਸ਼ੋਕ ਪੰਡਿਤ ਦਾ ਕਹਿਣਾ ਹੈ ਕਿ ਰੋਹਿਤ ਸ਼ੈੱਟੀ ਨੇ ਚੰਗੀ ਰਕਮ ਉਸ ਦੇ ਖਾਤੇ ਵਿੱਚ ਪਾਈ ਹੈ ।

ਅਸੀਂ ਸਾਰੇ ਉਸ ਦੇ ਧੰਨਵਾਦੀ ਹਾਂ। ਮੈਂ ਉਦਯੋਗ ਵਿੱਚ ਹੋਰ ਬਹੁਤ ਸਾਰੇ ਲੋਕਾਂ ਤੋਂ ਮਦਦ ਦੀ ਬੇਨਤੀ ਕਰ ਰਿਹਾ ਹਾਂ । ਰੋਹਿਤ ਸ਼ੈੱਟੀ ਵੱਲੋਂ ਦਿੱਤੀ ਸਹਾਇਤਾ ਬਾਰੇ ਸ਼ਗੁਫਤਾ ਅਲੀ ਨੇ ਕਿਹਾ ਕਿ ਮੇਰਾ ਕੰਮ ਪੂਰੀ ਤਰ੍ਹਾਂ ਨਾਲ ਹੋ ਗਿਆ ਸੀ। ਮੈਂ ਖੁਸ਼ਕਿਸਮਤ ਹਾਂ ਕਿ ਉਹ ਮੇਰੀ ਸਹਾਇਤਾ ਲਈ ਅੱਗੇ ਆਇਆ।

ਸ਼ਗੁਫਤਾ ਅਲੀ ਨੇ ਅੱਗੇ ਕਿਹਾ ਕਿ ਰੱਬ ਉਨ੍ਹਾਂ ਦੀ ਹਰ ਇੱਛਾ ਪੂਰੀ ਕਰਦਾ ਹੈ। ਉਸਨੇ ਮੇਰੀ ਬਹੁਤ ਮਦਦ ਕੀਤੀ ਹੈ। ਮੈਂ ਉਸ ਨੂੰ ਕਦੇ ਨਹੀਂ ਮਿਲੀ, ਫਿਰ ਵੀ ਉਹ ਮੇਰੀ ਮਦਦ ਕਰਨ ਲਈ ਅੱਗੇ ਆਇਆ। ਸ਼ਗੁਫਤਾ ਅਲੀ ਨੇ ਕਿਹਾ ਕਿ ਉਹ ਉਸ ਪੈਸੇ ਨਾਲ ਜਲਦੀ ਆਪਣਾ ਇਲਾਜ ਸ਼ੁਰੂ ਕਰੇਗੀ।

0 Comments
0

You may also like