ਸੰਜੇ ਦੱਤ ਤੋਂ ਬਾਅਦ ਹੁਣ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ

written by Rupinder Kaler | July 16, 2021

ਸੰਜੇ ਦੱਤ ਤੋਂ ਬਾਅਦ ਹੁਣ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਦੁਬਈ ਦਾ 10 ਸਾਲਾਂ ਦਾ ਗੋਲਡਨ ਵੀਜ਼ਾ ਮਿਲਿਆ ਹੈ। ਇਸ ਸਭ ਨੂੰ ਲੈ ਕੇ ਸਾਨੀਆ ਮਿਰਜ਼ਾ ਨੇ ਇੱਕ ਟਵੀਟ ਵੀ ਕੀਤਾ ਹੈ । ਜਿਸ ਵਿੱਚ ਸਾਨੀਆ ਨੇ ਕਿਹਾ, 'ਸਭ ਤੋਂ ਪਹਿਲਾਂ ਮੈਂ ਸ਼ੇਖ ਮੁਹੰਮਦ ਬਿਨ ਰਾਸ਼ਿਦ, ਪਛਾਣ ਅਤੇ ਸਿਟੀਜ਼ਨਸ਼ਿਪ ਲਈ ਫੈਡਰਲ ਅਥਾਰਟੀ ਅਤੇ ਸਪੋਰਟਸ ਦੁਬਈ ਦੇ ਜਨਰਲ ਅਥਾਰਟੀ ਨੂੰ ਦੁਬਈ ਗੋਲਡਨ ਵੀਜ਼ਾ ਦੇਣ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ।

ਹੋਰ ਪੜ੍ਹੋ :

ਪਟਿਆਲਾ ਦੇ ਦੋ ਮੁੰਡੇ ਨੌਜਵਾਨਾਂ ਲਈ ਬਣੇ ਪ੍ਰੇਰਣਾ ਸਰੋਤ, ਨੌਕਰੀ ਛੱਡ ਕੇ ਇੰਝ ਲਗਾ ਰਹੇ ਰੇਹੜੀ

inside image of sania mirza

ਦੁਬਈ ਮੇਰੇ ਅਤੇ ਮੇਰੇ ਪਰਿਵਾਰ ਦੇ ਬਹੁਤ ਨੇੜੇ ਹੈ। ਦੁਬਈ ਮੇਰਾ ਦੂਜਾ ਘਰ ਹੈ ਅਤੇ ਅਸੀਂ ਇਥੇ ਹੋਰ ਸਮਾਂ ਬਿਤਾਉਣ ਦੀ ਉਮੀਦ ਕਰ ਰਹੇ ਹਾਂ। ਭਾਰਤ ਦੇ ਚੁਣੇ ਹੋਏ ਨਾਗਰਿਕਾਂ ਵਿਚੋਂ ਇਕ ਹੋਣ ਦੇ ਨਾਤੇ, ਇਹ ਸਾਡੇ ਲਈ ਬਹੁਤ ਵੱਡਾ ਸਨਮਾਨ ਹੈ।

ਇਹ ਸਾਨੂੰ ਸਾਡੇ ਟੈਨਿਸ ਅਤੇ ਕ੍ਰਿਕਟ ਖੇਡਾਂ 'ਤੇ ਕੰਮ ਕਰਨ ਦਾ ਮੌਕਾ ਵੀ ਦੇਵੇਗਾ’। ਸਾਨੀਆ ਅਤੇ ਸ਼ੋਇਬ ਜਲਦੀ ਹੀ ਦੁਬਈ ਵਿਚ ਟੈਨਿਸ ਅਤੇ ਕ੍ਰਿਕਟ ਅਕੈਡਮੀ ਖੋਲ੍ਹਣਾ ਚਾਹੁੰਦੇ ਹਨ ਅਤੇ ਇਸ ਦਿਸ਼ਾ ਵਿੱਚ ਵੀ ਕੰਮ ਕਰ ਰਹੀਆਂ ਹਨ।

0 Comments
0

You may also like