ਰਾਜੇਸ਼ ਖੰਨਾ ਤੋਂ ਵੱਖ ਹੋਣ ਤੋਂ ਬਾਅਦ ਜਦੋਂ ਡਿੰਪਲ ਕਪਾਡੀਆ ਨੂੰ ਰਾਜੇਸ਼ ਖੰਨਾ ਨਾਲ ਮੁੜ ਮਿਲਣ ਦਾ ਮਿਲਿਆ ਮੌਕਾ ਤਾਂ ਕੰਬਣ ਲੱਗ ਗਈ ਸੀ ਅਦਾਕਾਰਾ

written by Shaminder | May 22, 2021 02:39pm

ਆਪਣੇ ਸਮੇਂ ਦੇ ਮਸ਼ਹੂਰ ਰਹਿ ਚੁੱਕੇ ਅਦਾਕਾਰ ਰਾਜੇਸ਼ ਖੰਨਾ ਆਪਣੀ ਅਦਾਕਾਰੀ ਦੇ ਨਾਲ–ਨਾਲ ਆਪਣੀ ਲਵ ਲਾਈਫ ਕਾਰਨ ਵੀ ਚਰਚਾ ‘ਚ ਰਹਿੰਦੇ ਸਨ । 16 ਸਾਲ ਦੀ ਉਮਰ ‘ਚ ਉਨ੍ਹਾਂ ਨੇ ਡਿੰਪਲ ਕਪਾਡੀਆ ਦੇ ਨਾਲ ਵਿਆਹ ਕਰਵਾ ਲਿਆ ਸੀ । ਸਾਲ 1972  ‘ਚ ਰਾਜੇਸ਼ ਖੰਨਾ ਅਤੇ ਡਿੰਪਲ ਕਪਾਡੀਆ ਨੇ ਵਿਆਹ ਕਰਵਾਇਆ ਸੀ, ਪਰ ਇਸ ਵਿਆਹ ਕਾਰਨ ਰਾਜ ਕਪੂਰ ਦੀ ਫ਼ਿਲਮ ‘ਬੌਬੀ’ ਅਟਕ ਗਈ ਸੀ ।

Rajesh khanna Image From dimplekapadia_fanpage Instagram

ਹੋਰ ਪੜ੍ਹੋ : ਮੈਂਨੇ ਪਿਆਰ ਕੀਆ ਅਤੇ ਹਮ ਆਪ ਕੇ ਹੈਂ ਕੌਨ ਵਰਗੀਆਂ ਫ਼ਿਲਮਾਂ ਨੂੰ ਸੰਗੀਤ ਦੇਣ ਵਾਲੇ ਸੰਗੀਤਕਾਰ ਰਾਮ ਲਕਸ਼ਮਣ ਦਾ ਹੋਇਆ ਦਿਹਾਂਤ  

Dimple twinkle Image From dimplekapadia_fanpage Instagram

ਦੋਵਾਂ ਦਾ ਵਿਆਹ ਵੀ ਜ਼ਿਆਦਾ ਸਮਾਂ ਨਹੀਂ ਸੀ ਚੱਲ ਸਕੀ ।ਦਸ ਸਾਲ ਬਾਅਦ ਦੋਵੇਂ ਵੱਖ ਹੋ ਗਏ ਸਨ । ਜਿਸ ਤੋਂ ਬਾਅਦ ਦੋਵੇਂ ਵੱਖ ਵੱਖ ਰਹਿਣ ਲੱਗ ਪਏ ਸਨ, ਪਰ ਦੋਵਾਂ ਨੇ ਕਦੇ ਵੀ ਇੱਕ ਦੂਜੇ ਨੂੰ ਤਲਾਕ ਨਹੀਂ ਦਿੱਤਾ । ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਰਾਜੇਸ਼ ਖੰਨਾ ਅਤੇ ਡਿੰਪਲ ਕਪਾਡੀਆ ਚਾਰ ਸਾਲ ਤੱਕ ਇੱਕ ਦੂਜੇ ਤੋਂ ਵੱਖ ਰਹੇ ।

Dimple Image From dimplekapadia_fanpage Instagram

ਇੱਕ ਵਾਰ ਮੁੜ ਤੋਂ ਦੋਵਾਂ ਨੂੰ ਇੱਕਲਿਆਂ ਮਿਲਣ ਦਾ ਮੌਕਾ ਮਿਲਿਆ ।ਡਿੰਪਲ ਕਪਾਡੀਆ ਨੇ ਇੱਕ ਇੰਟਰਵਿਊ
ਦੌਰਾਨ ਦੱਸਿਆ ਕਿ ਦੋਵਾਂ ਨੂੰ ਇੱਕ ਕਮਰੇ ‘ਚ ਇੱਕਠਿਆਂ ਮਿਲਣ ਦਾ ਮੌਕਾ ਮਿਲਿਆ ਸੀ ।

ਇਹ ਫ਼ਿਲਮ ਸੀ ‘ਜੈ ਜੈ ਸ਼ਿਵਸ਼ੰਕਰ’ਜਿਸ ‘ਚ ਡਿੰਪਲ ਕਲੈਕਟਰ ਬਣੀ ਸੀ ।ਪਰ ਉਦੋਂ ਡਿੰਪਲ ਰਾਜੇਸ਼ ਖੰਨਾ ਨਾਲ ਅੱਖਾਂ ਨਹੀਂ ਸੀ ਮਿਲਾ ਪਾ ਰਹੀ ਅਤੇ ਪਸੀਨੇ ਨਾਲ ਤਰ ਹੋ ਗਈ ਸੀ ।

 

You may also like