
ਗਾਇਕ ਸਿੱਧੂ ਮੂਸੇਵਾਲਾ ਦਾ ਜਿਸ ਦਾ ਕਿ ਬੀਤੀ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਹੁਣ ਵਿਦੇਸ਼ ‘ਚ ਲਿਲ ਟੀਜੇ (Lil Tjay) ਨਾਂਅ ਦੇ ਰੈਪਰ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਮੀਡੀਆ ਰਿਪੋਰਟਸ ਮੁਤਾਬਕ ਨਿਊ ਜਰਸੀ ‘ਚ ਉਸ ਨੂੰ ਕਈ ਵਾਰ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਉਸ ਦੀ ਐਮਰਜੇਂਸੀ ਸਰਜਰੀ ਕਰਵਾਈ ਗਈ ਹੈ ।

ਪੁਲਿਸ ਮੁਤਾਬਕ ਸਵੇਰੇ ੧੨ ਵਜੇ ਦੇ ਕਰੀਬ ਗੋਲੀਆਂ ਮਾਰੀਆਂ ਗਈਆਂ ਹਨ ।ਮੌਕੇ ‘ਤੇ ਜਦੋਂ ਪੁਲਿਸ ਪਹੁੰਚੀ ਤਾਂ ਪੁਲਿਸ ਨੇ ੨੨ ਸਾਲ ਦੇ ਰੈਪਰ ਨੂੰ ਕਈ ਗੋਲੀਆਂ ਦੇ ਨਾਲ ਜ਼ਖਮੀ ਪਾਇਆ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ।
ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਸੇਵਾ ਕਰਦੇ ਨਜ਼ਰ ਆਏ ਗਾਇਕਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ, ਵੇਖੋ ਵੀਡੀਓ
ਇਸ ਖ਼ਬਰ ਤੋਂ ਬਾਅਦ ਫਰੈਂਚ ਮੋਟਾਨਾ ਨੇ ਟਵਿੱਟਰ ‘ਤੇ ਇੱਕ ਟਵੀਟ ਕਰਦੇ ਹੋਏ ਲਿਲ ਟੀਜੇ ਦੇ ਲਈ ਸਭ ਨੂੰ ਪ੍ਰਾਰਥਨਾ ਕਰਨ ਦੇ ਲਈ ਆਖਿਆ ਹੈ । ਇਹ ਰੈਪਰ ਉਸ ਵੇਲੇ ਚਰਚਾ ‘ਚ ਆਇਆ ਸੀ ਜਦੋਂ ਉਸ ਨੂੰ ਮੈਨਚੇਸਟਰ ‘ਚ ਪ੍ਰਦਰਸ਼ਨ ਕਰਦੇ ਹੋਏ ਇੱਕ ਪ੍ਰਸ਼ੰਸਕ ਨੂੰ ਧਮਕੀ ਦਿੰਦੇ ਹੋਏ ਫ਼ਿਲਮਾਇਆ ਗਿਆ ਸੀ ।
ਲਿਲ ਟੀਜੇ ਉਸ ਵੇਲੇ ਚਰਚਾ ‘ਚ ਆਇਆ ਜਦੋਂ ਉਸ ਨੇ ਸਾਊਂਡ ਕਲਾਊਡ ‘ਤੇੁ ਆਪਣੇ ਮਿਊਜ਼ਿਕ ਨੂੰ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ।ਉਸਨੇ ਕੋਲੰਬੀਆ ਰਿਕਾਰਡਸ 'ਤੇ ੨੦੧੯ ਵਿੱਚ ਆਪਣੀ ਪਹਿਲੀ ਸਟੂਡੀਓ ਐਲਬਮ 'ਟਰੂ ੨ ਮਾਈਸੈਲਫ' ਰਿਲੀਜ਼ ਕੀਤੀ। ਉਸ ਦੀ ਸਿਹਤ ਨੂੰ ਲੈ ਕੇ ਉਸ ਦੇ ਪ੍ਰਸ਼ੰਸਕ ਕਾਫੀ ਚਿੰਤਾ ‘ਚ ਹਨ ਅਤੇ ਉਸ ਦੀ ਸਲਾਮਤੀ ਦੇ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ ।
pray for my lil bro lil Tjay 🙏🏽
— French Montana (@FrencHMonTanA) June 22, 2022