ਫਾਂਸੀ ਤੋਂ ਬਾਅਦ ਭਗਤ ਸਿੰਘ ਦਾ ਕੰਘਾ, ਘੜੀ ਤੇ ਪੈਨ ਲੈਣ ਲਈ ਕੈਦੀਆਂ ਵਿੱਚ ਹੋਈ ਸੀ ਧੱਕਾਮੁਕੀ, ਇਸ ਤਰ੍ਹਾਂ ਸੁਲਝਾਇਆ ਗਿਆ ਮਸਲਾ

written by Rupinder Kaler | May 18, 2021

ਅੱਜ ਜਦੋਂ ਵੀ ਅਸੀਂ ਭਗਤ ਸਿੰਘ ਦਾ ਨਾਂਅ ਲੈਂਦੇ ਹਾਂ ਤਾਂ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਦੇ ਯੋਧੇ ਦੀ ਤਸਵੀਰ ਨਜ਼ਰ ਆਉਂਦੀ ਹੈ । ਜਿਹੜਾ ਦੇਸ਼ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਸੀ । ਭਗਤ ਸਿੰਘ ਨੇ ਸਿਰਫ਼ 23 ਸਾਲਾਂ ਦੀ ਉਮਰ ਵਿੱਚ ਆਪਣੀ ਜਾਨ ਦੇਸ਼ ਲਈ ਵਾਰ ਦਿੱਤੀ ਸੀ । ਭਗਤ ਸਿੰਘ ਦੀ ਜ਼ਿੰਦਗੀ ਨਾਲ ਕਈ ਕਿੱਸੇ ਜੁੜੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਕਿੱਸਾ ਤੁਹਾਨੂੰ ਅਸੀਂ ਸੁਣਾਉਂਦੇ ਹਾਂ । ਗੱਲ 23 ਮਾਰਚ 1931 ਦੀ ਹੈ ।

Pic Courtesy: Youtube
ਹੋਰ ਪੜ੍ਹੋ : ਇਹ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ, ਕੀ ਤੁਸੀਂ ਪਹਿਚਾਣਿਆ !
Pic Courtesy: Youtube
ਇਹ ਉਹ ਦਿਨ ਸੀ ਜਿਹੜਾ ਹਿੰਦੋਸਤਾਨ ਦੇ ਇਤਿਹਾਸ ਦਾ ਸਭ ਤੋਂ ਖਰਾਬ ਦਿਨ ਹੋਣ ਵਾਲਾ ਸੀ, ਕਿਉਂਕਿ ਇਸ ਦਿਨ ਭਗਤ ਸਿੰਘ, ਸੁਖਦੇਵ ਅਤੇ ਰਾਜਗਰੂ ਨੂੰ ਫਾਂਸੀ ਹੋਣ ਵਾਲੀ ਸੀ । ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਤਿੰਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ । 23 ਮਾਰਚ ਦੀ ਸਵੇਰ ਨੂੰ ਜੇਲ੍ਹ ਦੇ ਕੈਦੀਆਂ ਨੂੰ ਕੁਝ ਅਜ਼ੀਬ ਲੱਗਿਆ ਜਦੋਂ ਜੇਲ੍ਹ ਦੇ ਵਾਰਡਨ ਚੜਤ ਸਿੰਘ ਨੇ ਉਹਨਾਂ ਨੂੰ ਆ ਕੇ ਕਿਹਾ ਉਹ ਆਪਣੀਆਂ ਕੋਠਰੀਆਂ ਵਿੱਚ ਚਲੇ ਜਾਣ ਪਰ ਉਹਨਾਂ ਨੂੰ ਕਾਰਨ ਨਹੀਂ ਦੱਸਿਆ ਗਿਆ ।
Pic Courtesy: Youtube
ਇਸ ਗੱਲ ਨੂੰ ਲੈ ਕੇ ਹਰ ਕੋਈ ਹੈਰਾਨ ਸੀ । ਭਗਤ ਸਿੰਘ ਆਪਣੀ ਕੋਠਰੀ ਵਿੱਚ ਕਿਤਾਬ ਪੜ੍ਹ ਰਹੇ ਸਨ ਇਸੇ ਦੌਰਾਨ ਜੇਲ੍ਹ ਦਾ ਨਾਈ ਬਰਕਤ ਕੋਠਰੀ ਦੇ ਸਾਹਮਣੇ ਤੋਂ ਬੁੜਬੜਾੳਂੁਦਾ ਹੋਇਆ ਗੁਜਰਿਆ ਕਿ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਜਾਣੀ ਹੈ । ਇਹ ਗੱਲ ਸੁਣ ਕੇ ਹਰ ਕੋਈ ਪਰੇਸ਼ਾਨ ਹੋ ਗਿਆ ਸੀ । ਇਸ ਤੋਂ ਬਾਅਦ ਸਭ ਨੂੰ ਪਤਾ ਲੱਗ ਗਿਆ ਕਿ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਸਮੇਂ ਤੋਂ ਪਹਿਲਾਂ ਫਾਂਸੀ ਦਿੱਤੀ ਜਾਣੀ ਹੈ । ਇਸ ਤੋਂ ਬਾਅਦ ਸਾਥੀ ਕੈਦੀਆਂ ਨੇ ਬਰਕਤ ਨੂੰ ਗੁਹਾਰ ਲਗਾਈ ਕਿ ਫਾਂਸੀ ਤੋਂ ਬਾਅਦ ਭਗਤ ਸਿੰਘ ਦੀਆਂ ਨਿੱਜੀ ਚੀਜ਼ਾਂ ਜਿਵੇ ਪੈਨ, ਘੜੀ ਉਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪੋਤੇ ਪੋਤੀਆਂ ਨੂੰ ਇਹ ਦੱਸ ਸਕਣ ਕਿ ਉਹ ਵੀ ਭਗਤ ਸਿੰਘ ਦੇ ਨਾਲ ਜੇਲ੍ਹ ਵਿੱਚ ਬੰਦ ਸਨ । ਬਰਕਤ ਜਦੋਂ ਭਗਤ ਸਿੰਘ ਦੀ ਕੋਠਰੀ ਵਿੱਚੋਂ ਪੈਨ, ਕੰਘਾ, ਘੜੀ ਤੇ ਕਿਤਾਬਾਂ ਲੈ ਕੇ ਆਇਆ ਤਾਂ ਸਾਰੇ ਕੈਦੀਆਂ ਵਿੱਚ ਇਸ ਨੂੰ ਹਾਸਲ ਕਰਨ ਦੀ ਹੋੜ ਲੱਗ ਗਈ । ਜੇਲ੍ਹ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ । ਜਦੋਂ ਜੇਲਰ ਕੋਲ ਇਹ ਗੱਲ ਪਹੁੰਚੀ ਤਾਂ ਉਹਨਾਂ ਨੇ ਕੈਦੀਆਂ ਦਾ ਡਰਾਅ ਕੱਢਣ ਦਾ ਫੈਸਲਾ ਲਿਆ । ਇਸ ਦੌਰਾਨ ਹਰ ਕੋਈ ਭਗਤ ਸਿੰਘ ਤੇ ਹੱਕ ਜਤਾ ਰਿਹਾ ਸੀ ਕਿਉਂਕਿ ਭਗਤ ਸਿੰਘ ਅੱਜ ਵੀ ਹਰ ਇੱਕ ਦੇ ਦਿਲ ਵਿੱਚ ਵੱਸਦੇ ਹਨ ।

0 Comments
0

You may also like