ਫ਼ਿਲਮ 'ਤੁਣਕਾ-ਤੁਣਕਾ' ਤੋਂ ਬਾਅਦ ਹਰਦੀਪ ਗਰੇਵਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਰਕਾਨ’

written by Rupinder Kaler | August 20, 2021

ਹਰਦੀਪ ਗਰੇਵਾਲ (Hardeep Grewal) ਆਪਣੀ ਡੈਬਿਊ ਫ਼ਿਲਮ 'ਤੁਣਕਾ-ਤੁਣਕਾ' ਕਾਰਨ ਕਾਫ਼ੀ ਸੁਰਖੀਆਂ ਵਿੱਚ ਹਨ । ਇਸ ਸਭ ਦੇ ਚਲਦੇ ਹਰਦੀਪ ਗਰੇਵਾਲ (Hardeep Grewal)  ਆਪਣਾ ਨਵਾਂ ਟਰੈਕ ਵੀ ਲੈ ਕੇ ਆ ਰਹੇ ਹਨ। ਉਹਨਾਂ ਦੇ ਨਵੇਂ ਗੀਤ ਦਾ ਟਾਈਟਲ 'ਰਕਾਨ' (Rakaan )ਹੋਵੇਗਾ । ਫ਼ਿਲਹਾਲ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ ਇਸ ਗੀਤ ਦੇ ਬੋਲ ਖ਼ੁਦ ਹਰਦੀਪ ਗਰੇਵਾਲ (Hardeep Grewal)  ਨੇ ਲਿਖੇ ਹਨ, ਮਿਊਜ਼ਿਕ Yeah Proof ਵਲੋਂ ਤਿਆਰ ਕੀਤਾ ਗਿਆ ਹੈ।

Pic Courtesy: Instagram

ਹੋਰ ਪੜ੍ਹੋ :

ਹਰਜੀਤ ਹਰਮਨ ਦੀ ਇਸ ਤਰ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਹੋਈ ਸੀ ਐਂਟਰੀ, ਗਾਇਕ ਨਾ ਬਣਦੇ ਤਾਂ ਖੋਲਣਾ ਸੀ ਮੈਡੀਕਲ ਸਟੋਰ

Pic Courtesy: Instagram

ਹੈਰੀ ਰਾਏ ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ 'ਚ ਹਰਦੀਪ ਗਰੇਵਾਲ (Hardeep Grewal)  ਤੇ ਫੀਮੇਲ ਮਾਡਲ ਲਵ ਗਿੱਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਗੀਤ ਦੇ ਟੀਜ਼ਰ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।


ਬਹੁਤ ਜਲਦ ਇਹ ਪੂਰਾ ਗੀਤ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਜੇ ਗੱਲ ਕਰੀਏ ਹਰਦੀਪ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਨਜ ਕਰ ਚੁੱਕੇ ਹਨ।

0 Comments
0

You may also like