
ਸਿੱਧੂ ਮੂਸੇਵਾਲਾ (Sidhu Moose Wala) ਦੇ ਪਿਤਾ (Father) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ । ਇਹ ਧਮਕੀ ਕਿਸ ਨੇ ਅਤੇ ਕਿਵੇਂ ਦਿੱਤੀ ਹੈ । ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ । ਪਰ ਇਸ ਤੋਂ ਬਾਅਦ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਬੀਤੀ ੨੯ ਮਈ ਨੂੰ ਹਥਿਆਰਬੰਦ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਪੱਗ ਦਾ ਕਰਦੇ ਸਨ ਬਹੁਤ ਸਤਿਕਾਰ, ਗਿਫਟ ਕੀਤੀ ਪੱਗ ‘ਤੇ ਕੜੇ ਨੂੰ ਮੱਥਾ ਟੇਕ ਕੀਤਾ ਸਤਿਕਾਰ, ਵੇਖੋ ਵਾਇਰਲ ਵੀਡੀਓ
ਇਸ ਕਤਲ ‘ਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਮਾਸਟਰ ਮਾਈਂਡ ਸਨ । ਜਿਸ ਤੋਂ ਬਾਅਦ ਹੁਣ ਤੱਕ ਕਈ ਗੈਂਗਸਟਰਾਂ ਦਾ ਨਾਮ ਸ਼ਾਮਿਲ ਹਨ । ਬੀਤੇ ਦਿਨ ਵੀ ਪੰਜਾਬ ਪੁਲਿਸ ਨੇ ਇਸ ਮਾਮਲੇ ‘ਚ ਮੁਲਜ਼ਮ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਸੀ ।

ਵਿਸ਼ਵ ਪੱਧਰ ‘ਤੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਇਸ ਗਾਇਕ ਨੇ ਪੱਗ ਦੇ ਨਾਲ ਹੀ ਹਰ ਥਾਂ ‘ਤੇ ਪਰਫਾਰਮ ਕੀਤਾ ਅਤੇ ਕਦੇ ਵੀ ਉਸ ਨੇ ਸਿਰ ਤੋਂ ਪੱਗ ਨਹੀਂ ਸੀ ਲਾਹੀ ਅਤੇ ਨਾਂ ਹੀ ਕਦੇ ਕਿਸੇ ਨੇ ਉਸ ਨੂੰ ਨੰਗੇ ਸਿਰ ਹੀ ਵੇਖਿਆ ਸੀ ।
View this post on Instagram